ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਦਾ ‘ਡੌਲਫ਼ਿਨ ਚੌਕ’ ਬਣਿਆ ਹੁਣ ‘ਗੁਰਮੁਖੀ ਚੌਕ’..!

07:31 AM Oct 04, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਕਤੂਬਰ
ਬਠਿੰਡਾ ਦੇ ਖ਼ੂਬਸੂਰਤ ਚੌਕ ਡੌਲਫ਼ਿਨ ਚੌਕ ਦਾ ਨਾਂਅ ਬਦਲ ਕੇ ਹੋਣ ‘ਗੁਰਮੁਖੀ ਚੌਕ’ ਰੱਖਿਆ ਜਾਵੇਗਾ।
ਇਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਨਗਰ ਨਿਗਮ ਨੇ ਕਰੇਨ ਨਾਲ ਚੌਕ ’ਚ ਲੱਗੇ ਵੱਡ-ਆਕਾਰੀ ਡੌਲਫ਼ਿਨ ਦੇ ਜੋੜੇ ਨੂੰ ਹਟਾ ਦਿੱਤਾ ਹੈ ਅਤੇ ਉਸ ਦੀ ਜਗ੍ਹਾ ਪੈਂਤੀ ਉੱਕਰੀ ਤਖ਼ਤੀ ਜੜ ਦਿੱਤੀ ਹੈ। ਦੱਸ ਦੇਈਏ ਕਿ ਤਖ਼ਤ ਦਮਦਮਾ ਸਾਹਿਬ, ਮਾਨਸਾ, ਡੱਬਵਾਲੀ, ਲੰਬੀ, ਬਠਿੰਡਾ ਸ਼ਹਿਰ ਅਤੇ ਬਾਈਪਾਸ ਨੂੰ ਆਪਸ ਵਿੱਚ ਮਿਲਾਉਣ ਵਾਲੇ ਇਸ ਚੌਕ ਰਾਹੀਂ ਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਏਮਸ ਆਦਿ ਪ੍ਰਮੁੱਖ ਅਦਾਰਿਆਂ ਤੱਕ ਲੋਕ ਅੱਪੜਦੇ ਹਨ। ਡੌਲਫ਼ਿਨ ਚੌਕ ਤੋਂ ਪਹਿਲਾਂ ਇਸ ਦਾ ਨਾਂਅ ਆਈਟੀਆਈ ਚੌਕ ਹੋਇਆ ਕਰਦਾ ਸੀ।
ਸ਼ਹਿਰ ਦੇ ਕੌਂਸਲਰ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ‘ਗੁਰਮੁਖੀ ਚੌਕ’ ਨਾਂਅ ਰੱਖੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੌਲਫ਼ਿਨ ਚੌਕ ਨੂੰ ਲੋਕ ਆਮ ਤੌਰ ’ਤੇ ਮੱਛੀਆਂ ਵਾਲਾ ਚੌਕ ਕਹਿ ਕੇ ਬੁਲਾਉਂਦੇ ਸਨ। ਉਸ ਤੋਂ ਇੱਥੇ ਮੱਛੀਆਂ ਦੀ ਮਾਰਧਾੜ ਜਾਂ ਮੱਛੀ ਮੰਡੀ ਹੋਣ ਦਾ ਭੁਲੇਖਾ ਪੈਂਦਾ ਸੀ। ਸ੍ਰੀ ਪੱਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਇਸ ਮਾਮਲੇ ਨੂੰ ਨਗਰ ਨਿਗਮ ’ਚ ਕੌਂਸਲਰਾਂ ਦੀ ਮੀਟਿੰਗ ਦੌਰਾਨ ਉਠਾ ਕੇ ਨਾਂਅ ਤਬਦੀਲ ਕਰਨ ਦੀ ਤਜਵੀਜ਼ ਰੱਖੀ, ਜੋ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਚੌਕ ’ਚ ਗੁਰਮੁਖੀ ਭਾਸ਼ਾ ਉੱਕਰੀ ਤਖ਼ਤੀ ਫਿੱਟ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਅਗਲੇ ਦਿਨੀਂ ਰਸਮੀ ਉਦਘਾਟਨ ਕਰ ਦਿੱਤਾ ਜਾਵੇਗਾ।

Advertisement

Advertisement