For the best experience, open
https://m.punjabitribuneonline.com
on your mobile browser.
Advertisement

ਬਠਿੰਡਾ: ਮਜ਼ਦੂਰਾਂ ਨੂੰ ਪਲਾਟ ਨਾ ਦੇਣ ਕਾਰਨ ਅਫਸਰਸ਼ਾਹੀ ਵਿਰੁੱਧ ਮਜ਼ਦੂਰਾਂ ਦਾ ਧਰਨਾ

12:52 PM Apr 03, 2024 IST
ਬਠਿੰਡਾ  ਮਜ਼ਦੂਰਾਂ ਨੂੰ ਪਲਾਟ ਨਾ ਦੇਣ ਕਾਰਨ ਅਫਸਰਸ਼ਾਹੀ ਵਿਰੁੱਧ ਮਜ਼ਦੂਰਾਂ ਦਾ ਧਰਨਾ
Advertisement

ਮਨੋਜ ਸ਼ਰਮਾ
ਬਠਿੰਡਾ, 3 ਅਪਰੈਲ
ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਠਿੰਡਾ ਵੱਲੋਂ ਪਿੰਡ ਦਿਊਣ ਦੇ ਮਜ਼ਦੂਰਾਂ ਨੂੰ ਪਲਾਟ ਦਿਵਾਉਣ ਲਈ ਵਧੀਕ ਏਡੀਸੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਮਜ਼ਦੂਰਾਂ ਨੇ ਪਲਾਟ ਦੇਣ ਦੇ ਹੋਏ ਫੈਸਲੇ ਨੂੰ ਲਾਗੂ ਨਾ ਕਰਨ ਵਾਲੀ ਅਫਸਰਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਨਦੀਪ ਸਿੰਘ ਸਬਿੀਆਂ ਤੇ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਰੀਬ ਸਾਲ ਤੋਂ ਪਿੰਡ ਦਿਊਣ ਦੀ ਸਰਕਾਰੀ ਸਿੱਖਿਆ ਸਿਖਲਾਈ ਦੀ ਥਾਂ ਪੈਂਤੀ ਸਾਲ ਤੋਂ ਕਾਬਜ਼ ਮਜ਼ਦੂਰਾਂ ਨੂੰ ਬਦਲਵੀਂ ਥਾਂ 'ਤੇ ਪਲਾਟ ਦਿਵਾਉਣ ਲਈ ਸੰਘਰਸ਼ ਚਲਦਾ ਆ ਰਿਹਾ ਹੈ। ਸੰਘਰਸ਼ ਦੌਰਾਨ ਤੱਤਕਾਲੀ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਬਦਲਵੀਂ ਥਾਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦਾ ਸਬੰਧਤ ਪਟਵਾਰੀ ਨੇ ਪਲਾਟਾਂ ਦਾ ਨਕਸ਼ਾ ਵੀ ਤਿਆਰ ਕਰਕੇ ਡੀਸੀ ‌ਨੂੰ ਦੇ ਦਿੱਤਾ ਸੀ। ਸਿਰਫ ਮਜ਼ਦੂਰਾਂ ਨੂੰ ਪਲਾਟਾਂ ਦਾ ਕਬਜ਼ਾ ਦੇਣਾ ਦਾ ਕੰਮ ਬਾਕੀ ਰਹਿ ਗਿਆ ਸੀ ਪਰ ਉਸੇ ਦਿਨ ਉਨ੍ਹਾਂ ਦਾ ਤਬਾਦਲਾ ਹੋ ਗਿਆ। ਇਸ ਕਾਰਨ ਮਜ਼ਦੂਰ ਨੂੰ ਪਲਾਟ ਦੇਣ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ।

Advertisement

Advertisement
Author Image

Advertisement
Advertisement
×