ਬਠਿੰਡਾ: ਤਹਿਸੀਲਦਾਰਾਂ ਦੀ ਹੜਤਾਲ ਕਾਰਨ ਕੰਮ ਪ੍ਰਭਾਵਿਤ
ਮਨੋਜ ਸ਼ਰਮਾ
ਬਠਿੰਡਾ, 25 ਜੁਲਾਈ
ਪੰਜਾਬ ਵਿੱਚ ਤਹਿਸੀਲਦਾਰਾਂ ਦੀ ਦੋ ਦਨਿਾਂ ਕਲਮ ਛੋੜ ਹੜਤਾਲ ਕਾਰਨ ਅੱਜ ਵੀ ਰਜਿਸਟਰੀਆਂ ਦਾ ਕੰਮ ਠੱਪ ਰਿਹਾ। ਬਠਿੰਡਾ ਤੋਂ ਇਲਾਵਾ ਬਠਿੰਡਾ ਸਬ ਡਿਵੀਜ਼ਨ ਅੰਦਰ ਪੈਂਦੀਆਂ ਸਬ ਤਹਿਸੀਲਾਂ ਨਥਾਣਾ, ਗੋਨਿਆਣਾ, ਸੰਗਤ ਤੋਂ ਇਲਾਵਾ ਜ਼ਿਲ੍ਹੇ ਦੀਆਂ ਬਾਕੀ ਸਬ ਡਿਵੀਜ਼ਨਾਂ ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਵਿੱਚ ਹੜਤਾਲ ਕਾਰਨ ਕੰਮ-ਕਾਜ ਪ੍ਰਭਾਵਿਤ ਰਿਹਾ ਅਤੇ ਲੋਕ ਖੱਜਲ ਹੁੰਦੇ ਰਹੇ। ਦਫ਼ਤਰਾਂ ਅੰਦਰ ਅੱਜ ਤਹਿਸੀਲਦਾਰਾਂ ਦੇ ਨਾਲ ਕਲੈਰੀਕਲ ਸਟਾਫ਼ ਦੇ ਹੜਤਾਲ ’ਤੇ ਜਾਣ ਨਾਲ ਅੱਜ ਸਾਰਾ ਦਨਿ ਦਫ਼ਤਰਾਂ ਵਿੱਚ ਸੁੰਨ ਪਸਰੀ ਰਹੀ। ਸੂਤਰਾਂ ਮੁਤਾਬਕ ਬਠਿੰਡਾ ਅਤੇ ਮਾਨਸਾ ਵਿੱਚ ਅੱਜ 500ਦੇ ਕਰੀਬ ਰਜਿਸਟਰੀਆਂ ਰੁਕਣ ਕਾਰਨ ਖਜ਼ਾਨੇ ਨੂੰ ਕਰੀਬ 2 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਬਠਿੰਡਾ ਤਹਿਸੀਲ ਅੰਦਰ ਪਿੰਡ ਕਾਲਝਰਾਨੀ ਤੋਂ ਪੁੱਜੇ ਦਰਜਨ ਦੇ ਕਰੀਬ ਕਿਸਾਨਾਂ ਨੇ ਪੰਜਾਬੀ ਟ੍ਰਬਿਿਊਨ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਉਹ ਖੱਜਲ ਖੁਆਰ ਹੋ ਰਹੇ ਹਨ। ਇਸ ਮੌਕੇ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਭਲਕੇ 26 ਜੁਲਾਈ ਨੂੰ ਉਹ ਡੀਸੀ ਦਫ਼ਤਰ ਰੂਪਨਗਰ ਦੇ ਬਾਹਰ ਸੂਬਾ ਪੱਧਰੀ ਇਕੱਠ ਕਰ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚੋਂ ਲੰਘਦਿਆਂ ਵਿਧਾਇਕ ਦੇ ਘਰ ਦੇ ਬਾਹਰ ਉਸ ਦਾ ਪੁਤਲਾ ਫੂਕਣਗੇ।