For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ ਨੂੰ ਹਰਾ ਕੇ ਬਠਿੰਡਾ ਨੇ ਖਿਤਾਬ ’ਤੇ ਕਬਜ਼ਾ ਕੀਤਾ

06:59 AM Apr 28, 2024 IST
ਤਰਨ ਤਾਰਨ ਨੂੰ ਹਰਾ ਕੇ ਬਠਿੰਡਾ ਨੇ ਖਿਤਾਬ ’ਤੇ ਕਬਜ਼ਾ ਕੀਤਾ
ਲੜਕਿਆਂ ਦੇ ਜੂਨੀਅਰ ਵਰਗ ਦੀ ਜੇਤੂ ਬਠਿੰਡਾ ਦੀ ਟੀਮ ਮੁੱਖ ਮਹਿਮਾਨ ਤੋਂ ਟਰਾਫੀ ਹਾਸਲ ਕਰਦੀ ਹੋਈ।
Advertisement

ਪਾਲ ਸਿੰਘ ਨੌਲੀ
ਜਲੰਧਰ, 27 ਅਪਰੈਲ
ਬਠਿੰਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਰਨ ਤਾਰਨ ਨੂੰ 2-1 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਜੂਨੀਅਰ ਲੜਕਿਆਂ ਦੇ ਵਰਗ ਦਾ ਖਿਤਾਬ ਜਿੱਤ ਲਿਆ ਹੈ। ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਚੱਲ ਰਹੀ ਚੈਂਪੀਅਨਸ਼ਿਪ ਦੇ ਜੂਨੀਅਰ ਲੜਕਿਆਂ ਦੇ ਵਰਗ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਅਸਿਸਟੈਂਟ ਕਮਿਸ਼ਨਰ ਐਕਸਾਇਜ਼ ਐਂਡ ਕਸਟਮਜ਼ ਜਲੰਧਰ ਦਲਜੀਤ ਸਿੰਘ ਨੇ ਕੀਤੀ। ਜੇਤੂ ਟੀਮਾਂ ਨੂੰ ਟਰਾਫੀ ਦੇ ਨਾਲ-ਨਾਲ ਮੈਰਿਟ ਸਰਟੀਫਿਕੇਟ, ਤਗ਼ਮੇ ਨਾਲ ਸਨਮਾਨਿਆ ਗਿਆ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਹਾਕੀ ਕਪੂਰਥਲਾ ਦੇ ਜਨਰਲ ਸਕੱਤਰ ਰਿਪੁਦਮਨ ਕੁਮਾਰ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਫਾਈਨਲ ਮੈਚ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਜੇਤੂ ਟੀਮ ਵੱਲੋਂ ਦੋਵੇਂ ਗੋਲ ਜਸਪਾਲ ਸਿੰਘ ਨੇ 27ਵੇਂ ਅਤੇ 39ਵੇਂ ਮਿੰਟ ਵਿੱਚ ਕੀਤੇ ਜਦੋਂਕਿ ਤਰਨ ਤਾਰਨ ਵਲੋਂ ਇੱਕੋ-ਇਕ ਗੋਲ ਖੇਡ ਦੇ ਚੌਥੇ ਮਿੰਟ ਵਿੱਚ ਕਮਲਜੀਤ ਸਿੰਘ ਨੇ ਕੀਤਾ।
ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਤਰਨ ਤਾਰਨ ਨੇ ਐਸਬੀਐਸ ਨਗਰ 5-0 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਲੜਕੀਆਂ ਦੇ ਜੂਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ 3-0 ਨਾਲ ਅਤੇ ਬਠਿੰਡਾ ਨੇ ਪਟਿਆਲਾ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੀਨੀਅਰ ਵਰਗ ਦੇ ਲੜਕਿਆਂ ਦੇ ਵਰਗ ਵਿੱਚ ਸੰਗਰੂਰ ਨੇ ਮੋਗਾ ਨੂੰ 2-0, ਪਟਿਆਲਾ ਨੇ ਬਠਿੰਡਾ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੱਜ ਦੇ ਮੈਚਾਂ ਸਮੇਂ ਹਾਕੀ ਪੰਜਾਬ ਦੀ ਸੰਯੁਕਤ ਸਕੱਤਰ ਰੇਨੂ ਬਾਲਾ, ਹਾਕੀ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਮੈਂਬਰ ਪਰਮਿੰਦਰ ਕੌਰ, ਹਾਕੀ ਪੰਜਾਬ ਐਗਜ਼ੈਕਟਿਵ ਕਮੇਟੀ ਮੈਂਬਰ ਕੁਲਬੀਰ ਸਿੰਘ ਸੈਣੀ, ਹਾਕੀ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਮੈਂਬਰ ਰਾਜਵੰਤ ਸਿੰਘ ਮਾਨ, ਹਾਕੀ ਐਸਬੀਐਸ ਨਗਰ ਦੀ ਸਕੱਤਰ ਕੰਚਨ ਤੇ ਹੋਰ ਪਤਵੰਤੇ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×