ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ: ਗੁਰਮੀਤ ਖੁੱਡੀਆਂ

09:07 AM May 25, 2024 IST
ਬਠਿੰਡਾ ਹਲਕੇ ਦੇ ਇਕ ਪਿੰਡ ਵਿਚ ਗੁਰਮੀਤ ਸਿੰਘ ਖੁੱਡੀਆਂ ਨੂੰ ਕੇਲਿਆਂ ਨਾਲ ਤੋਲਦੇ ਹੋਏ ਲੋਕ।

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਮਈ
‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ‘ਤੁਸੀਂ ਯਕੀਨ ਕਰਕੇ ਇਕ ਵਾਰ ਵੋਟ ਫ਼ਤਵਾ ਮੇਰੇ ਹੱਕ ਵਿੱਚ ਦਿਓ, ਤੁਹਾਡੇ 75 ਸਾਲਾਂ ਦੇ ਸਾਰੇ ਦੁੱਖ ਤੋੜਨੇ ਅਤੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ।’ ਉਨ੍ਹਾਂ ਇਹ ਗੱਲਾਂ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਵੱਖ-ਵੱਖ ਪਿੰਡਾਂ ’ਚ ਆਪਣੀ ਤਕਰੀਰ ਦੌਰਾਨ ਕਹੀਆਂ।’ ਸ੍ਰੀ ਖੁੱਡੀਆਂ ਨੇ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਿੱਗਰ ਅਤੇ ਪਾਏਦਾਰ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਹਲਕੇ ਵਾਲਿਆਂ ਨੂੰ ਮਾਣ ਹੋਵੇਗਾ ਕਿ ਕੇਂਦਰ ਵਿੱਚ ਮਜ਼ਬੂਤੀ ਨਾਲ ਹਲਕੇ ਦਾ ਪੱਖ ਰੱਖਣ ਲਈ ਉਨ੍ਹਾਂ ਦਾ ਨੁਮਾਇੰਦਾ ਵੀ ਹੋਵੇਗਾ। ਸ੍ਰੀ ਖੁੱਡੀਆਂ ਨੇ ਨਵਾਂ ਖੁਲਾਸਾ ਕੀਤਾ ਕਿ ਅਕਾਲੀ-ਭਾਜਪਾ ਦੇ ਹਾਲੇ ਵੀ ਇੱਕ-ਮਿੱਕ ਹੋਣ ’ਤੇ ਪ੍ਰਧਾਨ ਮੰਤਰੀ ਨੇ ਮੋਹਰ ਲਾਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਪਟਿਆਲਾ ’ਚ ਨਰਿੰਦਰ ਮੋਦੀ ਨੇ ਜਿੱਥੇ ਵਿਰੋਧੀ ਪਾਰਟੀਆਂ ਨੂੰ ਰੱਜ ਕੇ ਭੰਡਿਆ, ਉੱਥੇ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਸ਼ਬਦ ਵੀ ਨਾ ਬੋਲਣਾ, ਇਸ ਸੱਚਾਈ ’ਤੇ ਮੋਹਰ ਲਾਉਂਦਾ ਹੈ ਕਿ ‘ਅਕਾਲੀ-ਭਾਜਪਾ ਗੱਠਜੋੜ’ ਅੱਜ ਵੀ ਕਾਇਮ ਹੈ ਹਾਲਾਂਕਿ ਅਕਾਲੀ ਦਲ ਬਾਰੇ ਬੋਲਣ ਲਈ ਅਨੇਕਾਂ ਮੁੱਦੇ ਮੌਜੂਦ ਸਨ ਪਰ ਇਸ ਖ਼ਾਮੋਸ਼ੀ ਨੇ ਸੌ ਪਰਦਿਆਂ ’ਚ ਛੁਪੇ ਸੱਚ ਨੂੰ ਬਾਰ ਲੈ ਆਂਦਾ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਦੀ ਫ਼ਰੈਂਡਲੀ ਮੈਚ ਖੇਡਣ ਦੀ ਪੁਰਾਣੀ ਆਦਤ ਹੈ। ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਅੰਦਰਖਾਤੇ ਹੱਥ ਮਿਲਾ ਕੇ ਵਾਰੀ ਸਿਰ ਪੰਜਾਬ ’ਤੇ ਰਾਜ ਕਰਦੇ ਰਹੇ ਅਤੇ ਹੁਣ ਇਹੋ ਤਰੀਕਾ ਕੇਂਦਰ ਦੀ ਸੱਤਾ ’ਤੇ ਕਾਬਜ਼ ਹੋਣ ਲਈ ਵਰਤਿਆ ਗਿਆ ਹੈ।

Advertisement

Advertisement
Advertisement