ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ: ਤਿੰਨ ਨੌਜਵਾਨਾਂ ਦੀ ਭੇਤ-ਭਰੀ ਮੌਤ

09:49 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਬਠਿੰਡਾ, 24 ਜੂਨ

ਇੱਥੇ ਵੱਖ-ਵੱਖ ਥਾਵਾਂ ‘ਤੇ ਤਿੰਨ ਜਣਿਆਂ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮਾਨਸਾ ਰੋਡ ‘ਤੇ ਗ੍ਰੋਥ ਸੈਂਟਰ ਨੇੜਲੀਆਂ ਝਾੜੀਆਂ ‘ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਦੇ ਆਧਾਰ ‘ਤੇ ਸਹਾਰਾ ਸੰਸਥਾ ਨੇ ਉਥੇ ਪੁੱਜ ਕੇ ਕੋਟ ਸ਼ਮ੍ਹੀਰ ਪੁਲੀਸ ਨੂੰ ਇਸ ਬਾਰੇ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਪਿੰਡ ਤੁੰਗਵਾਲੀ ਦੇ ਅਰਸ਼ਦੀਪ (22) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਘਰੋਂ ਆਇਆ ਸੀ ਅਤੇ ਸਮਝਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਹੀ ਉਸ ਦੀ ਜ਼ਿੰਦਗੀ ਲਈ ਘਾਤਕ ਹੋ ਨਿੱਬੜੀ। ਇਸੇ ਤਰ੍ਹਾਂ ਖਾਲਸਾ ਸਕੂਲ ਦੇ ਪਿਛਵਾੜੇ ਮੁਲਤਾਨੀਆ ਪੁਲ ਨੇੜਿਓਂ ਚਾਦਰ ‘ਚ ਲਪੇਟੀ ਹੋਈ ਕਿਸੇ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲਣ ਦੀ ਖ਼ਬਰ ਹੈ। ਕਿਸੇ ਵੱਲੋਂ ਜਾਣਕਾਰੀ ਦੇਣ ‘ਤੇ ਸਹਾਰਾ ਸੰਸਥਾ ਦੇ ਵਰਕਰਾਂ ਨੇ ਮੌਕੇ ‘ਤੇ ਪੁੱਜ ਕੇ ਵੇਖਿਆ ਕਿ ਚਾਦਰ ‘ਚ ਲਪੇਟੀ ਬਦਬੂਦਾਰ ਮਨੁੱਖੀ ਲਾਸ਼ ‘ਤੇ ਰਜਾਈ ਪਾਈ ਹੋਈ ਸੀ ਅਤੇ ਉਸ ਉੱਪਰ ਮੱਖੀਆਂ ਦੀ ਭਰਮਾਰ ਸੀ। ਸੰਸਥਾ ਕਾਰਕੁਨਾਂ ਨੇ ਇਸ ਬਾਰੇ ਜਾਣਕਾਰੀ ਥਾਣਾ ਕੋਤਵਾਲੀ ਦੀ ਪੁਲੀਸ ਨੂੰ ਦਿੱਤੀ ਤਾਂ ਪੁਲੀਸ ਦੇ ਆਹਲਾ ਅਧਿਕਾਰੀ ਉਕਤ ਸਥਾਨ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਵੇਖਣ ਤੋਂ ਅੰਦਾਜ਼ਾ ਲੱਗਦਾ ਸੀ ਜਿਵੇਂ ਇਹ 2-3 ਦਿਨ ਪੁਰਾਣਾ ਕਤਲ ਦਾ ਮਾਮਲਾ ਹੋਵੇ। ਪੁਲੀਸ ਵੱਲੋਂ ਮ੍ਰਿਤਕ ਦੀ ਪਛਾਣ ਅਤੇ ਘਟਨਾ ਦੇ ਵੇਰਵਿਆਂ ਬਾਰੇ ਜਾਨਣ ਲਈ ਕਾਰਵਾਈ ਜਾਰੀ ਸੀ।

Advertisement

ਇਕ ਹੋਰ ਮਾਮਲੇ ਵਿੱਚ ਮੁਲਤਾਨੀਆ ਰੋਡ ‘ਤੇ ਡੀਡੀ ਮਿੱਤਲ ਟਾਵਰ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸਹਾਰਾ ਜਨ ਸੇਵਾ ਸੰਸਥਾ ਦੇ ਕਾਰਕੁਨ ਸੰਦੀਪ ਗਿੱਲ ਤੇ ਸੰਦੀਪ ਗੋਇਲ ਸੂਚਨਾ ਮਿਲਣ ‘ਤੇ ਉਥੇ ਪਹੁੰਚੇ ਅਤੇ ਲਾਸ਼ ਨੂੰ ਸੰਭਾਲਿਆ। ਮ੍ਰਿਤਕ ਦੇ ਪੈਂਟ ਅਤੇ ਕਮੀਜ਼ ਪਹਿਨੀ ਹੋਈ ਅਤੇ ਕੋਲ ਇਕ ਪਰਨਾ ਪਿਆ ਸੀ। ਥਾਣਾ ਕੈਨਾਲ ਦੀ ਪੁਲੀਸ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।

Advertisement
Tags :
ਤਿੰਨਨੌਜਵਾਨਾਂਬਠਿੰਡਾ:ਭੇਤ-ਭਰੀ