For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਮੋਰਚਾ: ਕਿਸਾਨ ਆਗੂਆਂ ਦੀ ਤਹਿਸੀਲਦਾਰ ਨਾਲ ਮੀਟਿੰਗ

10:06 AM Apr 13, 2024 IST
ਬਠਿੰਡਾ ਮੋਰਚਾ  ਕਿਸਾਨ ਆਗੂਆਂ ਦੀ ਤਹਿਸੀਲਦਾਰ ਨਾਲ ਮੀਟਿੰਗ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਅਪਰੈਲ
ਇੱਥੇ ਮਿਨੀ ਸਕੱਤਰੇਤ ਅੱਗੇ 4 ਅਪਰੈਲ ਤੋਂ ਬੀਕੇਯੂ (ਉਗਰਾਹਾਂ) ਵੱਲੋਂ ਲਾਇਆ ਮੋਰਚਾ ਅੱਜ 9ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੌਰਾਨ ਹੀ ਅੱਜ ਤਹਿਸੀਲਦਾਰ ਬਠਿੰਡਾ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਮੀਟਿੰਗ ਕੀਤੀ। ਕਿਸਾਨਾਂ ਤਰਫ਼ੋਂ ਵਫ਼ਦ ’ਚ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ ਸੇਮਾ ਤੇ ਕੁਲਵੰਤ ਸ਼ਰਮਾ ਸ਼ਾਮਲ ਹੋਏ। ਸ਼ਿੰਗਾਰਾ ਸਿੰਘ ਮਾਨ ਨੇ ਇਹ ਦੱਸਿਆ ਕਿ ਤਹਿਸੀਲਦਾਰ ਵੱਲੋਂ ਅੱਜ ਕਿਸਾਨਾਂ ਨੂੰ ਗੜਿਆਂ ਕਾਰਨ ਹੋਏ ਨੁਕਸਾਨ ਵਾਲੇ ਪਿੰਡਾਂ ਦੀ ਨੁਕਸਾਨੀ ਫ਼ਸਲ ਦੀਆਂ ਸੂਚੀਆਂ ਦਿੱਤੀਆਂ। ਇਸ ਬਾਰੇ ਕਿਸਾਨ ਆਗੂਆਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਕੁਦਰਤੀ ਤਬਾਹੀ ਕਾਰਨ ਹੋਏ ਫ਼ਸਲ ਦੇ ਖ਼ਰਾਬੇ ਵਿੱਚੋਂ ਕੁੱਝ ਪਿੰਡ ਛੱਡ ਦਿੱਤੇ ਗਏ ਹਨ ਤੇ ਕੁੱਝ ਪਿੰਡਾਂ ਵਿੱਚ 100 ਫ਼ੀਸਦੀ ਨੁਕਸਾਨ ਹੋਇਆ ਹੈ, ਪਰ ਜਾਰੀ ਸੂਚੀ ਵਿੱਚ 33 ਤੋਂ 75 ਫ਼ੀਸਦੀ ਹੀ ਨੁਕਸਾਨ ਗਿਣਿਆ ਗਿਆ ਹੈ। ਕਿਸਾਨਾਂ ਇਹ ਵੀ ਮੰਗ ਕੀਤੀ ਕਿ ਤੁਫ਼ਾਨ ਨਾਲ ਸ਼ੈੱਡਾਂ, ਪੋਲਟਰੀ ਫਾਰਮ ਅਤੇ ਹੋਰ ਹੋਏ ਮਾਲੀ ਨੁਕਸਾਨ ਦੇ ਵੇਰਵੇ ਵੀ ਦਿੱਤੇ ਜਾਣ ਤੇ ਮੁਆਵਜ਼ਾ ਰਕਮ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ।
ਉਧਰ, ਬਲਾਕ ਰਾਮਪੁਰਾ ਦੇ ਪ੍ਰਧਾਨ ਸੁਖਦੇਵ ਸਿੰਘ ਜਵੰਧਾ, ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਜਦੋਂ ਸਰਕਾਰ ਨੇ ਵੋਟਾਂ ਲਈ ਕਿਸਾਨਾਂ ਮਜ਼ਦੂਰਾਂ ਦੀਆਂ ਸੱਥਾਂ ਅਤੇ ਘਰਾਂ ਵਿੱਚ ਆਉਣਾ ਹੈ, ਉਦੋਂ ਵੀ ਮੋਰਚੇ ’ਚ ਬੈਠਿਆਂ ਦੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।

Advertisement

Advertisement
Author Image

joginder kumar

View all posts

Advertisement
Advertisement
×