ਬਠਿੰਡਾ: ਏਮਸ ਵਿੱਚ ਦਿਲ ਦੇ ਅਪਰੇਸ਼ਨ ਦੀਆਂ ਸੇਵਾਵਾਂ ਸ਼ੁਰੂ
07:37 AM Sep 07, 2023 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 6 ਸਤੰਬਰ
ਇੱਥੇ ਏਮਸ ਹਸਪਤਾਲ ਵਿੱਚ ਕਾਰਡੀਓਲੋਜੀ ਵਿਭਾਗ ਨੇ ਕੈਥ ਲੈਬ (ਦਿਲ ਦੇ ਅਪਰੇਸ਼ਨ) ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਹੁਣ ਤੱਕ 50 ਮਰੀਜ਼ਾਂ ਦੇ ਦਿਲ ਦੇ ਰੋਗਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਮੈਡੀਕਲ ਸੁਪਰਡੈਂਟ ਤੇ ਕਾਰਡੀਓ-ਵੈਸਕੁਲਰ ਥੌਰੇਸਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਰਾਜੀਵ ਗੁਪਤਾ ਨੇ ਕਿਹਾ ਕਿ ਕੈਥ ਲੈਬ ਸੇਵਾਵਾਂ ਦਾ ਲਾਭ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾ ਦੇ ਮਰੀਜ਼ਾਂ ਨੂੰ ਵੀ ਹੋਵੇਗਾ।
Advertisement
Advertisement