ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ: ਮੁਲਤਾਨੀਆਂ ਪੁਲ ਦਾ ਬੰਦ ਕਰਨ ਦੇ ਹੁਕਮਾਂ ਦਾ ਕਿਸਾਨਾਂ ਵੱਲੋਂ ਵਿਰੋਧ

04:46 PM Oct 11, 2023 IST

ਧਰਮਪਾਲ ਸਿੰਘ ਤੂਰ
ਸੰਗਤ ਮੰਡੀ,11ਅਕਤੂਬਰ
ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਮੁਲਤਾਨੀਆਂ ਪੁਲ ਦੀ ਮੁੜ ਉਸਾਰੀ ਲਈ ਉਸ ਨੂੰ ਜਲਦੀ ਬੰਦ ਕਰਨ ਅਤੇ ਨਵੇਂ ਰੂਟ ਪਲਾਨ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਪੁਲ ਦਾ ਕੰਮ ਘੱਟੋ ਘੱਟ ਇੱਕ ਦਸੰਬਰ ਤੱਕ ਰੋਕਣ ਦੀ ਮੰਗ ਕੀਤੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ, ਚੌਧਰੀ ਸੰਦੀਪ ਸਿੰਘ ਸਰਪੰਚ ਬੀੜ ਬਹਿਮਣ, ਬਲਤੇਜ ਸਿੰਘ ਮੁਲਤਾਨੀਆਂ, ਅਵਤਾਰ ਸਿੰਘ ਤਿਉਣਾ ਤੇ ਗੁਰਪ੍ਰੀਤ ਸਿੰਘ ਤਿਉਣਾ ਨੇ ਦੱਸਿਆ ਕਿ ਹਫਤੇ ਨੂੰ ਝੋਨੇ ਦੀ ਕਟਾਈ ਸ਼ੁਰੂ ਹੋ ਜਾਵੇਗੀ। ਸ਼ਹਿਰ ਦੀ ਦਾਣਾ ਮੰਡੀ ਵਿੱਚ ਜਾਣ ਲਈ ਹਲਕਾ ਬਠਿੰਡਾ ਦਿਹਾਤੀ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਮੁਲਤਾਨੀਆਂ ਪੁਲ ਰਾਹੀਂ ਹੀ ਆਉਂਦੇ-ਜਾਂਦੇ ਹਨ। ਜੋ ਰੂਟ ਪਲਾਨ ਡੀਸੀ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਹੈ ਉਹ ਕਿਸਾਨਾਂ ਲਈ ਅਤੇ ਆਮ ਟ੍ਰੈਫ਼ਿਕ ਲਈ ਬਿਲਕੁਲ ਵੀ ਸਹੀ ਨਹੀ ਹੈ। ਜੇ ਪਰਸਰਾਮ ਨਗਰ ਵੱਲ ਝੋਨੇ ਦੀਆਂ ਭਰੀਆਂ ਟਰੈਕਟਰ ਟਰਾਲੀਆਂ ਜਾਣਗੀਆਂ ਤਾਂ ਆਮ ਟ੍ਰੈਫਿਕ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਭਾਰੀ ਜਾਮ ਲੱਗਣਗੇ। ਇਸ ਤੋਂ ਇਲਾਵਾ ਜੇ ਰਿੰਗ ਰੋਡ ਤੋਂ ਡੱਬਵਾਲੀ ਰੋਡ ਗਣਪਤੀ ਐਨਕਲੇਵ ਵੱਲ ਦੀ ਟਰਾਲੀਆਂ ਜਾਣਗੀਆਂ ਤਾਂ ਆਈਟੀਆਈ ਪੁਲ ਤੋਂ ਲੈ ਕੇ ਸਰਕਾਰੀ ਹਸਪਤਾਲ, ਹਾਜੀਰਤਨ ਚੌਕ ਅਤੇ ਸਬਜ਼ੀ ਮੰਡੀ ਕੋਲ ਭਾਰੀ ਜਾਮ ਲੱਗਣਗੇ ਅਤੇ ਕਿਸਾਨਾਂ ਨੂੰ ਕਈ ਕਿੱਲੋਮੀਟਰ ਦੀ ਵਧੇਰੇ ਖੱਜਲ ਖੁਆਰੀ ਹੋਵੇਗੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਤੋਂ ਬਿਹਤਰ ਇਹ ਹੋਵੇਗਾ ਕਿ ਜਲਦੀ ਨਾਲ ਸੰਗੂਆਣਾ ਬਸਤੀ ਵਾਲੇ ਪੁਲ਼ਾਂ ਦਾ ਕੰਮ ਨੇਪਰੇ ਚਾੜ੍ਹ ਕੇ ਉਸ ਰਾਸਤੇ ਆਵਾਜਾਈ ਬਹਾਲ ਕਰਵਾਈ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਲਿਆਉਣ ਵਿੱਚ ਦਿੱਕਤ ਨਾਂ ਆਵੇ ਅਤੇ ਆਮ ਲੋਕਾਂ ਨੂੰ ਭਾਰੀ ਜਾਮ ਵਿੱਚ ਨਾ ਫਸਣਾ ਪਵੇ। ਇਸ ਲਈ ਹਾਲ਼ੇ ਤਕਰੀਬਨ ਦੋ ਮਹੀਨੇ ਮੁਲਤਾਨੀਆਂ ਪੁਲ਼ ਦੀ ਆਵਾਜਾਈ ਬੰਦ ਕਰਨਾ ਆਉਣ ਵਾਲ਼ੇ ਦਿਨਾਂ ਵਿੱਚ ਕਿਸਾਨਾਂ ,ਆਮ ਲੋਕਾਂ ਅਤੇ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ।

Advertisement

Advertisement
Advertisement