For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਹਲਕਾ 69.36 ਫੀਸਦੀ ਦੀ ਵੋਟਿੰਗ ਨਾਲ ਪੰਜਾਬ ਭਰ ’ਚ ਮੋਹਰੀ

08:54 AM Jun 03, 2024 IST
ਬਠਿੰਡਾ ਹਲਕਾ 69 36 ਫੀਸਦੀ ਦੀ ਵੋਟਿੰਗ ਨਾਲ ਪੰਜਾਬ ਭਰ ’ਚ ਮੋਹਰੀ
ਬਠਿੰਡਾ ਵਿਚ ਪਹਿਲੀ ਦਫ਼ਾ ਵੋਟ ਪਾਉਣ ਵਾਲੀ ਇਕ ਲੜਕੀ ਨੂੰ ਸਰਟੀਫਿਕੇਟ ਦਿੰਦਾ ਹੋਇਆ ਪੋਲਿੰਗ ਅਮਲਾ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਲੋਕ ਸਭਾ ਚੋਣਾਂ

Advertisement

ਸ਼ਗਨ ਕਟਾਰੀਆ
ਬਠਿੰਡਾ, 2 ਜੂਨ
ਲੋਕ ਸਭਾ ਹਲਕਾ ਬਠਿੰਡਾ ਦੀ ਅੰਤਿਮ ਰਿਪੋਰਟ ਆ ਗਈ ਹੈ। ਰਿਪੋਰਟ ਮੁਤਾਬਕ ਬਠਿੰਡਾ ਹਲਕੇ ’ਚ ਵੋਟ ਪੋਲਿੰਗ ਦੀ ਪ੍ਰਤੀਸ਼ਤਤਾ ਬੰਪਰ ਰਹੀ ਅਤੇ ਇਹ ਹਲਕਾ ਸਮੁੱਚੇ ਪੰਜਾਬ ਵਿੱਚੋਂ ਬਾਜ਼ੀ ਮਾਰ ਗਿਆ। ਹਲਕੇ ਵਿੱਚ ਕੁੱਲ 69.36 ਫੀਸਦੀ ਵੋਟਾਂ ਪੋਲ ਹੋਈਆਂ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਬਠਿੰਡਾ ਵਿੱਚ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਾ ਲੰਬੀ ’ਚ 71.95 ਫੀਸਦੀ, ਹਲਕਾ ਭੁੱਚੋ ਮੰਡੀ ’ਚ 69.64 ਫੀਸਦੀ, ਹਲਕਾ ਬਠਿੰਡਾ (ਸ਼ਹਿਰੀ) ਵਿੱਚ 62.24 ਫੀਸਦੀ, ਹਲਕਾ ਬਠਿੰਡਾ (ਦਿਹਾਤੀ) ’ਚ 68.53 ਫੀਸਦੀ, ਹਲਕਾ ਤਲਵੰਡੀ ਸਾਬੋ ’ਚ 69.34 ਫੀਸਦੀ, ਹਲਕਾ ਮੌੜ ’ਚ 70.13 ਫੀਸਦੀ, ਹਲਕਾ ਮਾਨਸਾ ’ਚ 68.23 ਫੀਸਦੀ, ਹਲਕਾ ਸਰਦੂਲਗੜ੍ਹ ’ਚ 73.72 ਫੀਸਦੀ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ 72.52 ਫੀਸਦੀ ਵੋਟਾਂ ਪੋਲ ਹੋਈਆਂ।
ਉਨ੍ਹਾਂ ਦੱਸਿਆ ਕਿ ਵੋਟਿੰਗ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ’ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੋਲਿੰਗ ਸਟੇਸ਼ਨਾਂ ’ਤੇ ਬਣੇ ਸੈਲਫ਼ੀ ਪੁਆਇੰਟਾਂ ’ਤੇ ਨੌਜਵਾਨ ਵੋਟਰਾਂ ਨੇ ਖੂਬ ਸੈਲਫ਼ੀਆਂ ਲਈਆਂ। ਉਨ੍ਹਾਂ ਦੱਸਿਆ ਕਿ 18 ਸਾਲ ਦੀ ਉਮਰ ਵਾਲੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਤੇ ਮੁਟਿਆਰਾਂ ਤੋਂ ਇਲਾਵਾ ਐਨਆਰਆਈ, ਸੀਨੀਅਰ ਸਿਟੀਜ਼ਨ, ਵਿਸ਼ੇਸ਼ ਤੌਰ ’ਤੇ ਸ਼ਕਸਮ ਅਤੇ ਥਰਡ ਜੈਂਡਰ ਵੋਟਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣਾਂ ਨੂੰ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜਿੱਥੇ ਚੋਣ ਅਮਲੇ ਦੀ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾਂ ਹਲਕਾ ਵਾਸੀਆਂ ਦਾ ਵਿਸੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
ਫਿਰੋਜ਼ਪੁਰ (ਸੰਜੀਵ ਹਾਂਡਾ): ਵੋਟਰ ਟਰਨ ਆਊਟ ਐਪ ਵੱਲੋਂ ਸ਼ਨਿਚਰਵਾਰ ਦੀ ਰਾਤ ਨੂੰ ਅਪਡੇਟ ਕੀਤੀ ਗਈ ਵੋਟ ਪ੍ਰਤੀਸ਼ਤ ਮੁਤਾਬਿਕ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ 67.02 ਪ੍ਰਤੀਸ਼ਤ ਵੋਟ ਪੋਲ ਹੋਈ ਹੈ। ਇਸ ਤੋਂ ਪਹਿਲਾਂ ਸਰਕਾਰੀ ਤੌਰ ’ਤੇ ਇਸ ਹਲਕੇ ’ਚ 57.68 ਪ੍ਰਤੀਸ਼ਤ ਵੋਟ ਪੋਲ ਹੋਣ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਸੀ। ਹਾਲਾਂਕਿ ਤਕਰੀਬਨ ਦਸ ਫ਼ੀਸਦੀ ਵੋਟ ਵੱਧ ਪੋਲ ਹੋਣ ਦੇ ਅੰਕੜਿਆਂ ਨੂੰ ਲੈ ਕੇ ਆਮ ਜਨਤਾ ਵਿੱਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ। ਲੋਕ ਸੰਪਰਕ ਵਿਭਾਗ ਵੱਲੋਂ ਇਹ ਜਾਣਕਾਰੀ ਬੀਤੀ ਰਾਤ ਸਾਢੇ ਅੱਠ ਵਜੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ। ਦੱਸ ਦਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ 71.83 ਫ਼ੀਸਦੀ ਵੋਟ ਫ਼ਾਜ਼ਿਲਕਾ ਵਿਧਾਨ ਸਭਾ ਹਲਕਾ ਵਿੱਚ ਪੋਲ ਹੋਈ ਹੈ। ਇਥੇ 129947 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਦੂਜੇ ਨੰਬਰ ਤੇ ਵਿਧਾਨਸਭਾ ਹਲਕਾ ਗੁਰੂ ਹਰਸਹਾਏ ਆਉਂਦਾ ਹੈ। ਇਥੇ 71.30 ਫ਼ੀਸਦੀ ਵੋਟ ਪੋਲ ਹੋਈ ਹੈ। ਤੀਜਾ ਨੰਬਰ ਜਲਾਲਾਬਾਦ ਦਾ ਆਉਂਦਾ ਹੈ। ਇਥੇ 69.82 ਫ਼ੀਸਦੀ ਮਤਦਾਨ ਹੋਇਆ ਹੈ। ਕੁੱਲ ਵੋਟਾਂ 149348 ਪੋਲ ਹੋਈਆਂ ਹਨ, ਜਿਨ੍ਹਾਂ ਵਿਚ 79585 ਮਰਦ ਅਤੇ 69760 ਔਰਤਾਂ ਤੋਂ ਇਲਾਵਾ 3 ਹੋਰ ਵੋਟਰ ਸ਼ਾਮਲ ਹਨ। ਚੌਥੇ ਨੰਬਰ ’ਤੇ ਬੱਲੂਆਣਾ ਹਲਕੇ ਵਿਚ 67.59 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ। 67.42 ਫ਼ੀਸਦੀ ਵੋਟਾਂ ਦੇ ਅਨੁਪਾਤ ਨਾਲ ਮਲੋਟ ਪੰਜਵੇਂ ਸਥਾਨ ’ਤੇ ਆਇਆ ਹੈ। ਇਥੇ 118700 ਵੋਟਾਂ ਪੋਲ ਹੋਈਆਂ ਹਨ ਜਿੰਨ੍ਹਾਂ ਵਿਚ 64811 ਮਰਦ ਅਤੇ 53884 ਔਰਤਾਂ ਸਮੇਤ ਪੰਜ ਹੋਰ ਵੋਟਰ ਸ਼ਾਮਲ ਹਨ। ਛੇਵਾਂ ਸਥਾਨ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਮਿਲਿਆ ਹੈ। ਇਥੇ 66.27 ਫ਼ੀਸਦੀ ਦੇ ਹਿਸਾਬ ਨਾਲ 123994 ਵੋਟਾਂ ਪੋਲ ਹੋਈਆਂ ਹਨ। ਸੱਤਵੇਂ ਨੰਬਰ ’ਤੇ ਫ਼ਿਰੋਜ਼ਪੁਰ ਦਾ ਦਿਹਾਤੀ ਹਲਕਾ ਆਉਂਦਾ ਹੈ। ਇਸ ਹਲਕੇ ਅੰਦਰ 65.72 ਫ਼ੀਸਦੀ ਵੋਟਾਂ ਦੇ ਹਿਸਾਬ ਨਾਲ 128535 ਵੋਟਾਂ ਪੋਲ ਹੋਈਆਂ ਹਨ। ਕਾਂਗਰਸ ਛੱਡ ਕੇ ਭਾਜਪਾ ’ਚ ਆਏ ਸੁਨੀਲ ਜਾਖੜ ਦੇ ਵਿਧਾਨਸਭਾ ਹਲਕਾ ਅਬੋਹਰ ਨੇ ਵੋਟਾਂ ਪਾਉਣ ਦੇ ਮਾਮਲੇ ਵਿਚ ਅੱਠਵਾਂ ਸਥਾਨ ਹਾਸਲ ਕੀਤਾ ਹੈ। ਇਥੇ 61.98 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ ਹਨ। ਸਭ ਤੋਂ ਹੇਠਲਾ ਨੰਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦਾ ਦਰਜ ਕੀਤਾ ਗਿਆ ਹੈ। ਇਥੇ ਸਭ ਤੋਂ ਘੱਟ 60.92 ਫ਼ੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਥੇ ਕੁੱਲ ਵੋਟਰਾਂ ਦੀ ਗਿਣਤੀ 175981 ਦਰਜ ਕੀਤੀ ਗਈ ਸੀ ਜਿਸ ਵਿਚੋਂ 107212 ਵੋਟਰਾਂ ਨੇ ਹੀ ਆਪਣੀ ਵੋਟ ਪੋਲ ਕੀਤੀ ਹੈ। ਵੋਟਾਂ ਪਾਉਣ ਵਾਲੇ ਵੋਟਰਾਂ ਵਿਚ 58911 ਮਰਦ ਵੋਟਰ ਅਤੇ 48301 ਮਹਿਲਾ ਵੋਟਰ ਸ਼ਾਮਲ ਹਨ।

ਬਠਿੰਡਾ ਲੋਕ ਸਭਾ ਹਲਕੇ ਵਿੱਚ ਭੁਗਤੀ 11.45 ਲੱਖ ਵੋਟ

ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਦੀ ਕੁੱਲ ਵੋਟ 16 ਲੱਖ 51 ਹਜ਼ਾਰ 188 ਵੋਟਰਾਂ ਵਿੱਚੋਂ 11 ਲੱਖ 45 ਹਜ਼ਾਰ 241 ਵੋਟਰਾਂ ਨੇ ਆਪਣੀ ਵੋਟ ਪਾਈ, ਜਿਸ ਵਿੱਚ 6 ਲੱਖ 15,563 ਮਰਦਾਂ ਦੇ ਮੁਕਾਬਲੇ 529,659 ਔਰਤਾਂ ਨੇ ਵੀ ਇਸ ਚੋਣ ਮਹਾਕੁੰਭ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ। ਜਿਨ੍ਹਾਂ ਵਿੱਚ ਕੁੱਲ 19 ਟਰਾਂਸਜੈਂਡਰ ਵੀ ਹਾਜ਼ਰ ਹਨ।

Advertisement
Author Image

Advertisement
Advertisement
×