ਬਠਿੰਡਾ: ਤਿੰਨ ਸਾਲਾਂ ਵਿੱਚ ਵੀਹ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ
ਸ਼ਗਨ ਕਟਾਰੀਆ
ਬਠਿੰਡਾ, 1 ਜੁਲਾਈ
ਜ਼ਿਲ੍ਹਾ ਪ੍ਰ੍ਰਸ਼ਾਸਨ ਨੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਐਕਟ ਅਧੀਨ ਜਾਰੀ ਲਾਇਸੈਂਸਾਂ ’ਚੋਂ ਕੁਝ ਪ੍ਰਾਰਥੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸਾਲ 2020, 22 ਅਤੇ 23 ਦੌਰਾਨ ਕੁੱਲ 20 ਲਾਇਸੈਂਸ ਰੱਦ ਕੀਤੇ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਨੁਸਾਰ ਫਰਮ ਵੈਟਰਨ ਕੰਸਲਟੈਂਸੀ ਬਠਿੰਡਾ, ਪ੍ਰਾਈਮ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ ਬਠਿੰਡਾ, ਟਰੈਵਲਜ਼ ਏਜੰਟ ਐਂਡ ਟਰੈਵਲ ਏਜੰਸੀ, ਇਜ਼ੀਵੀਜ਼ਾ ਸਰਵਿਸਜ਼, ਸਾਈਂ ਟਰੈਵਲਜ਼ ਰਾਮਪੁਰਾ ਫੂਲ ਤੇ ਕੰਨਵਰ ਕੰਸਲਟੈਂਸੀ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਸੀਅਲ ਪਲੱਸ ਇੰਮੀਗਰੇਸ਼ਨ ਅਜੀਤ ਰੋਡ, ਰੀਤ ਇੰਮੀਗਰੇਸ਼ਨ ਸਰਵਿਸਜ਼ ਬਠਿੰਡਾ, ਵਨ ਸਟੈਂਪ ਮੇਨ ਅਜੀਤ ਰੋਡ ਸਾਹਮਣੇ ਡਾ. ਕਾਲੜਾ ਬਠਿੰਡਾ ਦਾ ਲਾਇਸੈਂਸ ਵੀ ਰੱਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰੀਤੀ ਅਗਰਵਾਲ ਪਤਨੀ ਦਿਨੇਸ਼ ਗੋਇਲ ਵਾਸੀ ਟੈਗੋਰ ਨਗਰ ਬਠਿੰਡਾ, ਲਾਇਸੈਂਸ ਨੰਬਰ-47, ਫਰਮ ਜੋੜਾ ਐਂਡ ਸੰਨਜ਼ ਦਾ ਲਾਇਸੈਂਸ ਰੱਦ ਕੀਤਾ ਹੈ। ਇਸੇ ਤਰ੍ਹਾਂ ਮਹਿੰਦਰ ਸਿੰਘ ਜੋੜਾ ਵਾਸੀ ਗਣੇਸ਼ ਨਗਰ, ਲਾਇਸੈਂਸ ਨੰਬਰ-49, ਵੀਜ਼ਾ ਐਕਸਪ੍ਰਟ ਅਤੇ ਪਰਮਜੀਤ ਸਿੰਘ ਵਾਸੀ ਫੇਜ਼-3 ਅਰਬਨ ਅਸਟੇਟ, ਲਾਇਸੈਂਸ ਨੰਬਰ-68, ਇੰਗਲਿਸ਼ ਐਕਸਪ੍ਰਟ ਜ਼ੋਨ ਐਂਡ ਇੰਮੀਗਰੇਸ਼ਨ ਅਜੀਤ ਰੋਡ ਦਾ ਲਾਇਸੈਂਸ ਕੈਂਸਲ ਕੀਤਾ ਹੈ। ਇਸ ਦੇ ਨਾਲ ਹੀ ਰਾਮਤੀਰਥ ਗੋਇਲ ਵਾਸੀ ਫੇਜ਼-2 ਮਾਡਲ ਟਾਊਨ, ਬਰੂਕਸ ਜ਼ੈੱਡ, ਸੰਜੀਵ ਕੁਮਾਰ ਵਾਸੀ ਸੁਸ਼ਾਂਤ ਸਿਟੀ ਮਾਨਸਾ ਰੋਡ ਬਠਿੰਡਾ, ਮਾਈ ਇੰਗਲਿਸ਼ ਮਾਈ ਸਟਰੈਂਥ, ਕਰਮਜੀਤ ਸਿੰਘ ਵਾਸੀ ਹਜ਼ੂਰਾ ਕਪੂਰਾ ਕਲੋਨੀ ਬਠਿੰਡਾ ਵਨ ਮਾਈਗਰੇਸ਼ਨ, ਰਸ਼ਮੀ ਅਗਰਵਾਲ ਪਤਨੀ ਆਸ਼ੂ ਅਗਰਵਾਲ ਵਾਸੀ ਵੀਰ ਕਲੋਨੀ ਬਠਿੰਡਾ, ਆਈਲੈਟਸ ਤੋਂ ਇਲਾਵਾ ਕੇਸ਼ਵ ਕਟਾਰੀਆ ਪੁਰਾਣੀ ਵਾਸੀ ਸੂਰਜ ਨਗਰ ਵਾਸੀ (ਅਬੋਹਰ) ਸੀ.ਐਚ.ਡੀ ਕੰਸਲਟੈਂਟਸ ਦਾ ਲਾਇਸੈਂਸ ਰੱਦ ਕੀਤਾ ਗਿਆ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਮਠਾੜੂ ਵਾਸੀ ਫੇਜ਼-7 ਮੋਹਾਲੀ, ਲੀਡ ਓਵਰਸੀਜ਼ ਸੱਗੂ ਕੰਪਲੈਕਸ, ਸੁਖਬੀਰ ਸਿੰਘ ਔਲਖ ਵਾਸੀ ਬੀੜ ਰੋਡ ਬਠਿੰਡਾ ਤੇ ਪਰਉਪਕਾਰ ਸਿੰਘ ਵਾਸੀ ਥਰਮਲ ਕਲੋਨੀ ਬਠਿੰਡਾ ਲਾਅ ਮਾਸਟਰ, ਲਖਵੀਰ ਸਿੰਘ ਵਾਸੀ ਲਹਿਰਾ ਮੁਹੱਬਤ, 7 ਏਅਰ ਰਨ ਵਾਏ ਲਹਿਰਾ ਮੁਹੱਬਤ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ।