ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ: 23ਵੀਂ ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ ’ਚ ਲੁਧਿਆਣਾ ਅਕੈਡਮੀ ਦੇ ਮੁੰਡੇ ਤੇ ਹੁਸ਼ਿਆਰਪੁਰ ਦੀਆਂ ਕੁੜੀਆਂ ਜਿੱਤੀਆਂ

02:47 PM Mar 27, 2024 IST
featuredImage featuredImage

ਮਨੋਜ ਸ਼ਰਮਾ
ਬਠਿੰਡਾ, 27 ਮਾਰਚ
ਇਥੇ 4 ਰੋਜ਼ਾ 23ਵੀਂ ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖ਼ੇ ਸਮਾਪਤ ਹੋ ਗਈ। ਇਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਮੁੱਖ ਮਹਿਮਾਨ ਫਰੀਦਕੋਟ ਦੇ ਵਿਧਾਇਕ ਅਤੇ ਉੱਘੇ ਬਾਸਕਟਬਾਲ ਖਿਡਾਰੀ ਗੁਰਦਿੱਤ ਸਿੰਘ ਪੁੱਜੇ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਦੰਦੀਵਾਲ ਵੱਲੋਂ ਚੈਂਪੀਅਨਸ਼ਿਪ ਦੌਰਾਨ ਆਪਣੀ ਹਾਜ਼ਰੀ ਭਰੀ ਗਈ। ਟੂਰਨਾਮੈਂਟ ਦੌਰਾਨ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਆਖਰੀ ਸੁਪਰ ਲੀਗ ਮੈਚਾਂ ਦੌਰਾਨ ਇਨਾਮਾਂ ਦੀ ਵੰਡ ਇਨਕਮ ਟੈਕਸ ਕਮਿਸ਼ਨਰ ਕੇਪੀਐੱਸ ਬਰਾੜ ਵੱਲੋਂ ਨਿਭਾਈ ਗਈ। ਲੜਕਿਆਂ ’ਚ ਲੁਧਿਆਣਾ ਅਕੈਡਮੀ ਫ਼ਸਟ, ਪਟਿਆਲਾ ਸੈਕਿੰਡ ਅਤੇ ਬਠਿੰਡਾ ਥਰਡ ਰਿਹਾ। ਲੜਕੀਆਂ ਦੇ ਮੁਕਾਬਲਿਆ ਵਿੱਚ ਹੁਸ਼ਿਆਰਪੁਰ ਫਸਟ, ਬਠਿੰਡਾ ਸੈਕਿੰਡ ਅਤੇ ਲੁਧਿਆਣਾ ਥਰਡ ਰਿਹਾ। ਟੂਰਨਾਮੈਂਟ ਦੌਰਾਨ ਰੈਫਰੀ ਦੀ ਬਾਸਕਟਬਾਲ ਕੋਚ ਕੋਚ ਜਸਪ੍ਰੀਤ ਜੱਸੀ, ਜਸਪ੍ਰੀਤ ਸੇਖੋਂ, ਰਾਜਿੰਦਰ ਸਿੰਘ ਅਤੇ ਸੁੰਦਰ ਸਿੰਘ ਰੇਲਵੇ ਸਨ। ਸਮਾਪਤੀ ਸਮਰੋਹ ਦੌਰਾਨ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਗੁਰਜੰਟ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਪਾਲੀ, ਸਕੂਲ ਪ੍ਰਿੰਸੀਪਲ ਜਗਤਾਰ ਸਿੰਘ, ਕੁਲਬੀਰ ਸਿੰਘ ਬਰਾੜ ਦੀ ਟੀਮ ਵੱਲੋਂ ਲੀਗ ਦੌਰਾਨ ਦੋ ਬੈਸਟ ਪਲੇਆਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚ ਲੜਕੀਆਂ ਵਿੱਚੋਂ ਗਗਨਦੀਪ ਕੌਰ ਬਠਿੰਡਾ ਅਤੇ ਬਿੱਲਾ ਬਠਿੰਡਾ ਬੈਸਟ ਸ਼ੂਟਰ ਚੁਣੇ ਗਏ।

Advertisement

Advertisement