ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ: ਭਾਜਪਾ ਦੀ ਹਾਰ ਦੀ ਪੜਤਾਲ ਮੰਗੀ

11:05 AM Jun 09, 2024 IST

ਪੱਤਰ ਪ੍ਰੇਰਕ
ਮਾਨਸਾ, 8 ਜੂਨ
ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਪ੍ਰਦਰਸ਼ਨ ਅਤੇ ਵੋਟ ਪ੍ਰਤੀਸ਼ਤ ਵਧੀਆ ਰਹਿਣ ਦੇ ਬਾਵਜੂਦ ਹੋਈ ਹਾਰ ਲਈ ਭਾਜਪਾ ਦੇ ਸਥਾਨਕ ਨੇਤਾ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਅੱਜ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੱਤਰ ਲਿਖਦਿਆਂ ਕਿਹਾ ਕਿ ਪਾਰਟੀ ਦਾ ਨੁਕਸਾਨ ਕਰਨ ਵਾਲੇ ਕੁਝ ਅਖੌਤੀ ਆਗੂਆਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਦੂਰੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਬਠਿੰਡਾ ਤੋਂ ਹੋਈ ਹਾਰ ਦਾ ਕਾਰਨ ਵੱਡੇ ਭਾਜਪਾ ਨੇਤਾਵਾਂ ਦੀ ਗੈਰ-ਹਾਜ਼ਰੀ ਅਤੇ ਆਗੂਆਂ ਨੂੰ ਲੋਕਾਂ ਵਿੱਚ ਨਾ ਜਾਣ ਦੇਣਾ ਹੀ ਮੰਨਿਆ ਜਾ ਰਿਹਾ ਹੈ। ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਵਿੱਚ ਭਾਜਪਾ ਦੇ ਕੌਮੀ ਨੇਤਾਵਾਂ ਨੇ ਪਾਰਟੀ ਦੇ ਹੱਕ ਵਿੱਚ ਵੱਡੀਆਂ-ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਪਰ ਬਠਿੰਡਾ ਲੋਕ ਸਭਾ ਹਲਕੇ ’ਤੇ ਕੋਈ ਵੀ ਭਾਜਪਾ ਦਾ ਵੱਡਾ ਨੇਤਾ ਸੰਬੋਧਨ ਕਰਨ ਵਾਸਤੇ ਨਹੀਂ ਆਇਆ ਜਿਸ ਕਾਰਨ ਪਾਰਟੀ ਵਰਕਰਾਂ ਦੇ ਮਨੋਬਲ ’ਤੇ ਹੌਸਲੇ ਨੂੰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਦੂਜੀਆਂ ਪਾਰਟੀਆਂ ਤੋਂ ਆਏ ਕੁੱਝ ਵਿਅਕਤੀ ਅਤੇ ਪਾਰਟੀ ਅੰਦਰ ਵਿਰੋਧੀ ਪਾਰਟੀਆਂ ਨਾਲ ਅੰਦਰੂਨੀ ਤਾਲਮੇਲ ਰੱਖਣ ਵਾਲੇ ਵਿਅਕਤੀਆਂ ਨੇ ਖੁੱਲ੍ਹ ਕੇ ਸਾਥ ਨਹੀਂ ਦਿੱਤਾ ਜਿਸ ਨਾਲ ਭਾਜਪਾ ਨੂੰ ਪੂਰੀਆਂ ਸਹੀ ਵੋਟਾਂ ਨਹੀਂ ਪਈਆਂ। ਉਨ੍ਹਾਂ ਕਿਹਾ ਕਿ ਵਧੇਰੇ ਪਾਰਟੀ ਨੇਤਾਵਾਂ ਨੇ ਚੋਣਾਂ ਵਿੱਚ ਖਾਨਾਪੂਰਤੀ ਕੀਤੀ ਅਤੇ ਪ੍ਰਚਾਰ ਕਰਨ ਤੋਂ ਦੂਰੀ ਬਣਾਕੇ ਰੱਖੀ, ਜੇਕਰ ਇਹ ਨੇਤਾ ਖੁੱਲ੍ਹ ਕੇ ਚੱਲਦੇ ਤਾਂ ਭਾਜਪਾ ਦਾ ਪ੍ਰਦਰਸ਼ਨ ਬਠਿੰਡਾ-ਮਾਨਸਾ ਵਿੱਚ ਕਿਤੇ ਵੱਡਾ ਹੋਣਾ ਸੀ ਅਤੇ ਇਸ ਸੀਟ ਤੋਂ ਜਿੱਤਣਾ ਲਾਜ਼ਮੀ ਸੀ।

Advertisement

Advertisement