ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਭਾਜਪਾ ਦੀ ਨਿਰਾਸ਼ਾ ਤੇ ਨਾਕਾਮੀ ਦੀ ਨਿਸ਼ਾਨੀ: ਅਖਿਲੇਸ਼

09:17 AM Nov 03, 2024 IST

ਲਖਨਊ, 2 ਨਵੰਬਰ
ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਟਿੱਪਣੀ ‘ਬਟੇਂਗੇ ਤੋਂ ਕਟੇਂਗੇ’ (ਵੰਡੇ ਗਏ ਤਾਂ ਮਾਰੇ ਜਾਵਾਂਗੇ) ਦੇ ਸਪੱਸ਼ਟ ਹਵਾਲੇ ਨਾਲ ਅੱਜ ਆਖਿਆ ਕਿ ਇਹ ‘‘ਨਾਂਹਪੱਖੀ’ ਨਾਅਰਾ ਭਾਜਪਾ ਦੀ ‘ਨਿਰਾਸ਼ਾ ਤੇ ਨਾਕਾਮੀ’ ਦੀ ਨਿਸ਼ਾਨੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਨਾਅਰਾ ਦੇਸ਼ ਦੇ ਇਤਿਹਾਸ ਵਿੱਚ ‘ਸਭ ਤੋਂ ਘਟੀਆ ਨਾਅਰੇ’ ਵਜੋਂ ਦਰਜ ਹੋਵੇਗਾ ਅਤੇ ਭਾਜਪਾ ਦੇ ਸਿਆਸੀ ਪਤਨ ਦਾ ਕਾਰਨ ਬਣੇਗਾ। ਐਕਸ ’ਤੇ ਪੋਸਟ ’ਚ ਅਖਿਲੇਸ਼ ਯਾਦਵ ਨੇ ਕਿਹਾ, ‘‘ਉਨ੍ਹਾਂ ਦਾ ਨਾਂਹਪੱਖੀ ਨਾਅਰਾ ਉਨ੍ਹਾਂ ਦੀ ਨਿਰਾਸ਼ਾ ਤੇ ਅਸਫਲਤਾ ਦੀ ਨਿਸ਼ਾਨੀ ਹੈ। ਇਸ ਨਾਅਰੇ ਨੇ ਸਾਬਤ ਕਰ ਦਿੱਤਾ ਹੈ, ਜਿਹੜੇ 10 ਫ਼ੀਸਦ ਵੋਟਰ ਉਨ੍ਹਾਂ ਦੇ ਨਾਲ ਹਨ, ਉਹ ਉਨ੍ਹਾਂ ਨੂੰ ਛੱਡਣ ਵਾਲੇ ਹਨ। ਇਸੇ ਕਰਕੇ ਉਹ ਉਨ੍ਹਾਂ ਨੂੰ ਡਰਾ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਨਾਲ ਕੁਝ ਵੀ ਨਹੀਂ ਹੋਵੇਗਾ।’’ ਉਨ੍ਹਾਂ ਆਖਿਆ, ‘‘ਨਾਂਹਪੱਖੀ ਨਾਅਰੇ ਦਾ ਅਸਰ ਵੀ ਹੁੰਦਾ ਹੈ ਅਤੇ ਇਸ ‘ਨਿਰਾਸ਼ ਨਾਅਰੇ’ ਮਗਰੋਂ ਉਨ੍ਹਾਂ ਦੇ ਬਾਕੀ ਸਮਰਥਕ ਇਹ ਸੋਚ ਕੇ ਹੋਰ ਵੀ ਨਿਰਾਸ਼ ਹਨ ਕਿ ਜਿਨ੍ਹਾਂ ਨੂੰ ਅਸੀਂ ਤਾਕਤਵਰ ਸਮਝ ਰਹੇ ਸੀ ਉਹ ਤਾਂ ਸੱਤਾ ’ਚ ਰਹਿ ਕੇ ਵੀ ਕਮਜ਼ੋਰੀ ਵਾਲੀਆਂ ਗੱਲਾਂ ਕਰ ਰਹੇ ਹਨ, ਜਿਸ ‘ਆਦਰਸ਼ ਰਾਜ’ ਦੀ ਕਲਪਨਾ ਸਾਡੇ ਦੇਸ਼ ’ਚ ਕੀਤੀ ਜਾਂਦੀ ਹੈ, ਉਸ ਦੇ ਆਧਾਰ ਵਿੱਚ ‘ਨਿਡਰਤਾ’ ਹੁੰਦੀ ਹੈ, ‘ਡਰ’ ਨਹੀਂ। ਇਹ ਸੱਚ ਹੈ ਕਿ ‘ਖ਼ੌਫਜ਼ਦਾ’ ਹੀ ‘ਡਰ’ ਵੇਚਦਾ ਹੈ, ਕਿਉਂਕਿ ਜਿਸ ਕੋਲ ਜੋ ਹੋਵੇਗਾ ਉਹ ਉਹੀ ਕੁਝ ਵੇਚੇਗਾ।’’ -ਪੀਟੀਆਈ

Advertisement

Advertisement