ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਟਾਲਾ ਦਾ ਬੈਂਕ ਮੁਲਾਜ਼ਮ ਬਣਿਆ ਕਰੋੜਪਤੀ

08:02 AM Jul 20, 2023 IST

ਚੰਡੀਗੜ੍ਹ: ਨਾਗਾਲੈਂਡ ਸਰਕਾਰ ਦੀ ਡੀਅਰ ਨਰਮਦਾ ਸੈਟਰਡੇਅ ਵੀਕਲੀ ਲਾਟਰੀ ਦੇ ਡਰਾਅ ਵਿੱਚ ਬਟਾਲਾ ਦੇ ਰੁਪਿੰਦਰਜੀਤ ਸਿੰਘ ਨੇ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਸ ਦੀ ਲਾਟਰੀ ਦਾ ਟਿਕਟ ਨੰਬਰ 35ਐੱਚ 64184 ਸੀ। ਡਰਾਅ 15 ਜੁਲਾਈ ਨੂੰ ਕੱਢਿਆ ਗਿਆ। ਇਹ ਲਾਟਰੀ ਬਟਾਲਾ ਦੇ ਸਟਾਕਿਸਟ ਸੰਜੈ ਲਾਟਰੀ ਏਜੰਸੀ ਵੱਲੋਂ ਵੇਚੀ ਗਈ ਸੀ। ਜਾਣਕਾਰੀ ਅਨੁਸਾਰ ਰੁਪਿੰਦਰ ਬਟਾਲਾ ਦੇ ਖੇਤੀਬਾੜੀ ਸਹਿਕਾਰੀ ਬੈਂਕ ਵਿੱਚ ਬਤੌਰ ਕਲਰਕ ਕੰਮ ਕਰਦਾ ਹੈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਰੁਪਿੰਦਰ ਤੇ ਉਸ ਦੇ ਪਰਿਵਾਰ ਦਾ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਨਾਗਾਲੈਂਡ ਸਰਕਾਰ ਦੀ ਡੀਅਰ ਸਾਵਨ ਮਹੀਨਾਵਰੀ ਲਾਟਰੀ ਵੀ ਮਾਰਕੀਟ ਵਿੱਚ ਉਪਲੱਬਧ ਹੈ, ਜਿਸ ਦਾ ਪਹਿਲਾ ਇਨਾਮ 2.50 ਕਰੋੜ ਰੁਪਏ ਹੈ। ਇਸ ਦਾ ਡਰਾਅ 22 ਜੁਲਾਈ ਨੂੰ ਕੱਢਿਆ ਜਾਵੇਗਾ। -ਟਨਸ

Advertisement

Advertisement
Tags :
ਕਰੋੜਪਤੀਬਟਾਲਾਬਣਿਆਬੈਂਕਮੁਲਾਜ਼ਮ
Advertisement