ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਏਟੀ ਚੈਂਪੀਅਨਸ਼ਿਪ: ਭਾਰਤੀ ਮਹਿਲਾ ਟੀਮ ਨੇ ਚੀਨ ਨੂੰ 3-2 ਨਾਲ ਹਰਾਇਆ

07:49 AM Feb 15, 2024 IST

ਸ਼ਾਹ ਆਲਮ (ਮਲੇਸ਼ੀਆ), 14 ਫਰਵਰੀ
ਓਲੰਪਿਕ ’ਚ ਦੋ ਵਾਰ ਦੀ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਲੰਮੇ ਸਮੇਂ ਮਗਰੋਂ ਮੈਦਾਨ ’ਚ ਨਿੱਤਰਦਿਆਂ ਜਿੱਤ ਨਾਲ ਵਾਪਸੀ ਕੀਤੀ ਜਿਸ ਸਦਕਾ ਭਾਰਤ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੌਰਾਨ ਔਰਤਾਂ ਦੇ ਮੁਕਾਬਲਿਆਂ ’ਚ ਚੀਨ ਨੂੰ 3-2 ਨਾਲ ਹਰਾ ਦਿੱਤਾ। ਗਰੁੱਪ ਡਬਲਿਊ ’ਚ ਸਿਰਫ ਦੋ ਟੀਮਾਂ ਹੋਣ ਕਾਰਨ ਮੁਕਾਬਲੇ ਤੋਂ ਪਹਿਲਾਂ ਹੀ ਭਾਰਤ ਦੀ ਨਾਕਆਊਟ ਵਿੱਚ ਜਗ੍ਹਾ ਯਕੀਨੀ ਸੀ ਪਰ ਟੀਮ ਨੇ ਉੱਚ ਦਰਜਾ ਹਾਸਲ ਚੀਨ ਨੂੰ ਹਰਾ ਕੇ ਨਾਕਆਊਟ ’ਚ ਕਦਮ ਰੱਖਿਆ। ਇਸੇ ਦੌਰਾਨ ਭਾਰਤੀ ਪੁਰਸ਼ ਟੀਮ ਨੇ ਵੀ ਹਾਂਗਕਾਂਗ ਖ਼ਿਲਾਫ਼ 4-1 ਨਾਲ ਜਿੱਤ ਦਰਜ ਕਰਦਿਆਂ ਗਰੁੱਪ-ਏ ਵਿੱਚੋਂ ਨਾਕਆਊਟ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਵੀਰਵਾਰ ਨੂੰ ਚੀਨ ਨਾਲ ਮੁਕਾਬਲਾ ਕਰੇਗੀ, ਜਿਸ ਨਾਲ ਗਰੁੱਪ ਦੇ ਜੇਤੂ ਦਾ ਫ਼ੈਸਲਾ ਹੋਵੇਗਾ। ਪਿਛਲੇ ਵਰ੍ਹੇ ਫਰੈਂਚ ਓਪਨ ਦੌਰਾਨ ਲੱਗੀ ਗੋਡੇ ਦੀ ਸੱਟ ਮਗਰੋਂ ਖੇਡ ਤੋਂ ਦੂਰ ਰਹੀ ਸਿੰਧੂ ਨੇ ਆਪਣੇ ਤੋਂ ਬੇਹਤਰ ਦਰਜਾਬੰਦੀ ਵਾਲੀ ਹੇਨ ਯੂਈ 40 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 21-17 21-15 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਲੀਡ ਦਿਵਾਈ। ਪਰ ਤਨੀਸ਼ਾ ਕ੍ਰਾਸਟੋ ਤੇ ਅਸ਼ਵਨੀ ਪੋਨੱਪਾ ਦੇ ਜੋੜੀ ਨੂੰ ਲਿਊ ਸ਼ੇਂਗ ਸ਼ੂ ਅਤੇ ਟੇਨ ਨਿੰਗ ਤੋਂ 19-21 16-21 ਨਾਲ ਜਦਕਿ ਅਸਮਿਤਾ ਚਾਲਿਹਾ ਨੂੰ ਵੈਂਗ ਯੀ ਹੱਥੋਂ 13-21 15-21 ਨਾਲ ਹਾਰ ਝੱਲਣੀ ਪਈ ਜਿਸ ਨਾਲ ਚੀਨ ਨੇ 2-1 ਦੀ ਲੀਡ ਬਣਾ ਲਈ। ਹਾਲਾਂਕਿ ਮਹਿਲਾ ਡਬਲਜ਼ ’ਚ ਟੈਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਲੀ ਯੀ ਜਿੰਗ ਤੇ ਅਤੇ ਲੁਓ ਸ਼ੂ ਮਿਨ ਦੀ ਜੋੜੀ ਨੂੰ 10-21 21-18 21-17 ਨਾਲ ਹਰਾ ਕੇ ਭਾਰਤ ਨੂੰ 2-2 ਦੀ ਬਰਾਬਰੀ ’ਤੇ ਲਿਆਂਦਾ। ਫ਼ੈਸਲਾਕੁਨ ’ਚ ਮੈਚ ਵਿੱਚ ਅਨਮੋਲ ਖਰਬ ਨੇ ਚੀਨੀ ਖਿਡਾਰਨ ਵੂ ਲੁਓ ਯੂ ਨੂੰ 22-20 14-21 21-18 ਨਾਲ ਹਰਾ ਕੇ ਭਾਰਤ ਦੀ 3-2 ਨਾਲ ਜਿੱਤ ਯਕੀਨੀ ਬਣਾਈ। -ਪੀਟੀਆਈ

Advertisement

Advertisement