ਬਾਸਕਟਬਾਲ: ਤਾਮਿਲਨਾਡੂ ਨੇ ਕਰਨਾਟਕ ਨੂੰ 42-41 ਨਾਲ ਹਰਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਨਵੰਬਰ
ਕੌਮੀ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਬਾਸਕਟਬਾਲ ਟੂਰਨਾਮੈਂਟ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਖੇਡਿਆ ਜਾ ਰਿਹਾ ਹੈ। 2024-25 ਦੇ ਬਾਸਕਟਬਾਲ ਅੰਡਰ-19 ਲੜਕਿਆਂ ਦਾ ਫਾਈਨਲ ਮੁਕਾਬਲਾ ਅਤੇ ਲੜਕੀਆਂ ਦੇ ਬਾਸਕਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 26 ਨਵੰਬਰ ਨੂੰ ਖੇਡਿਆ ਜਾਵੇਗਾ।
ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਅੱਜ ਦੇ ਕੁਆਰਟਰ ਫਾਈਨਲ ਨਤੀਜਿਆਂ ਬਾਰੇ ਦੱਸਦਿਆਂ ਕਿਹਾ ਕਿ ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕਿਆਂ ਦੇ ਬਾਸਕਟਬਾਲ ਕੁਆਰਟਰ ਫਾਈਨਲ ਮੈਚਾਂ ਵਿੱਚ ਪੰਜਾਬ ਨੇ ਹਰਿਆਣਾ ਨੂੰ 94-72 ਅੰਕਾਂ ਨਾਲ, ਰਾਜਸਥਾਨ ਨੇ ਦਿੱਲੀ ਨੂੰ 95-91 ਅੰਕਾਂ ਨਾਲ ਹਰਾਇਆ। ਚੰਡੀਗੜ੍ਹ ਦੇ ਲੜਕਿਆਂ ਨੇ ਸੀਆਈਐੱਸਸੀਈ ਦੇ ਲੜਕਿਆਂ ਨੂੰ 77-73 ਅੰਕਾਂ ਨਾਲ ਹਰਾਇਆ। ਕੇਰਲਾ ਨੇ ਤਾਮਿਲਨਾਡੂ ਨੂੰ 77-73 ਅੰਕਾਂ ਨਾਲ ਹਰਾਇਆ। ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕੀਆਂ ਦੇ ਬਾਸਕਟਬਾਲ ਕੁਆਰਟਰ ਫਾਈਨਲ ਮੈਚਾਂ ਵਿੱਚ ਪੰਜਾਬ ਨੇ ਸੀਆਈਐੱਸਸੀਈ ਨੂੰ 65-44 ਅੰਕਾਂ ਨਾਲ, ਰਾਜਸਥਾਨ ਨੇ ਹਰਿਆਣਾ ਨੂੰ 62-43 ਅੰਕਾਂ ਨਾਲ ਹਰਾਇਆ। ਤਾਮਿਲਨਾਡੂ ਨੇ ਕਰਨਾਟਕ ਨੂੰ 42-41 ਅੰਕਾਂ ਨਾਲ, ਮਹਾਰਾਸ਼ਟਰ ਨੇ ਸੀਬੀਐੱਸਈ ਨੂੰ 84-68 ਅੰਕਾਂ ਨਾਲ ਹਰਾਇਆ।