For the best experience, open
https://m.punjabitribuneonline.com
on your mobile browser.
Advertisement

ਬਾਸਕਟਬਾਲ: ਪੰਜਾਬ ਨੇ ਉੱਤਰਾਖੰਡ ਨੂੰ 52-10 ਨਾਲ ਹਰਾਇਆ

08:43 AM Nov 24, 2024 IST
ਬਾਸਕਟਬਾਲ  ਪੰਜਾਬ ਨੇ ਉੱਤਰਾਖੰਡ ਨੂੰ 52 10 ਨਾਲ ਹਰਾਇਆ
ਬਾਸਕਟਬਾਲ ਮੁਕਾਬਲੇ ਦਾ ਦ੍ਰਿਸ਼।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਨਵੰਬਰ
ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਵੱਲੋਂ ਕਰਵਾਈਆਂ ਜਾਣ ਵਾਲੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਪੰਜਾਬ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਟਿਆਲਾ ਵਿੱਚ ਕਰਵਾਇਆ ਜਾ ਰਿਹਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਬਾਸਕਟਬਾਲ ਦੇ ਲੜਕਿਆਂ ਅੰਡਰ-19 ਦੀਆਂ 32 ਟੀਮਾਂ ਤੇ ਲੜਕੀਆਂ ਅੰਡਰ-19 ਦੀਆਂ 30 ਟੀਮਾਂ ਦੇ ਲੀਗ ਮੁਕਾਬਲੇ ਸਮਾਪਤ ਹੋ ਗਏ ਹਨ। ਹੁਣ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲ ਹੋਣ ਵਾਲੀਆਂ ਟੀਮਾਂ ਨਾਕ-ਆਊਟ ਮੈਚ ਖੇਡਣਗੀਆਂ।
ਅਮਰਜੋਤ ਸਿੰਘ ਕੋਚ ਨੇ ਦੱਸਿਆ ਕਿ ਪੰਜਾਬ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਜ ਹੋਏ ਮੁਕਾਬਲਿਆਂ ਵਿਚ ਲੀਗ ਮੈਚਾਂ ਦੇ ਨਤੀਜਿਆਂ ਵਿਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਨੇ ਡੀਏਵੀ ਨੂੰ 78-50, ਹਰਿਆਣਾ ਨੇ ਪਾਂਡੀਚਰੀ ਨੂੰ 57-15, ਰਾਜਸਥਾਨ ਨੇ ਆਈਬੀਐਸਓ ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀਬੀਐਸਈ ਨੂੰ 33-14, ਤਾਮਿਲਨਾਡੂ ਨੇ ਤੇਲੰਗਾਨਾ ਨੂੰ 82-43, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ, 56-37, ਪੰਜਾਬ ਨੇ ਉੱਤਰਾਖੰਡ ਨੂੰ 52-10, ਚੰਡੀਗੜ੍ਹ ਨੇ ਨਵੋਦਿਆ ਵਿਦਿਆਲਿਆ ਨੂੰ 50-14, ਹਿਮਾਚਲ ਪ੍ਰਦੇਸ਼ ਨੇ ਸੀਬੀਐਸਈ ਨੂੰ 78-66, ਵਿਦਿਆ ਭਾਰਤੀ ਨੇ ਸੀਬੀਐਸਈ ਨੂੰ, 45-19, ਮਹਾਰਾਸ਼ਟਰ ਨੇ ਗੁਜਰਾਤ ਨੂੰ, 62-33, ਸੀਆਈਐਸਸੀਈ ਨੇ ਛੱਤੀਸਗੜ੍ਹ ਨੂੰ 64-50, ਆਂਧਰਾ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੂੰ 33-27, ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ 45-18 ਨਾਲ ਹਰਾਇਆ।
ਲੜਕੀਆਂ ਦੇ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਨੇ ਸੀਬੀਐਸਈ ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ 45-07, ਮੱਧ ਪ੍ਰਦੇਸ਼ ਨੇ ਮੇਘਾਲਿਆ ਨੂੰ 44-20, ਚੰਡੀਗੜ੍ਹ ਨੇ ਜੰਮੂ ਕਸ਼ਮੀਰ ਨੂੰ 24-3, ਸੀਆਈਐਸਸੀਈ ਨੇ ਉੱਤਰ ਪ੍ਰਦੇਸ਼ ਨੂੰ 39-31, ਕਰਨਾਟਕਾ ਨੇ ਦਿੱਲੀ ਨੂੰ 41-19, ਪੰਜਾਬ ਨੇ ਰਾਜਸਥਾਨ ਨੂੰ 74-56, ਕੇਰਲਾ ਨੇ ਨਵੋਦਿਆ ਵਿਦਿਆਲਿਆਂ ਨੂੰ 45-5, ਉੱਤਰ ਪ੍ਰਦੇਸ਼ ਨੇ ਬਿਹਾਰ ਨੂੰ 39-9, ਉੱਤਰਾਖੰਡ ਨੇ ਨਵੋਦਿਆ ਵਿਦਿਆਲਿਆਂ ਨੂੰ 35-25, ਆਂਧਰਾ ਪ੍ਰਦੇਸ਼ ਨੇ ਸੀਬੀਐਸਈ ਨੂੰ 33-29 ਨਾਲ ਹਰਾਇਆ।

Advertisement

Advertisement
Advertisement
Author Image

Advertisement