For the best experience, open
https://m.punjabitribuneonline.com
on your mobile browser.
Advertisement

ਬਾਸਕਟਬਾਲ ਚੈਂਪੀਅਨਸ਼ਿਪ: ਸੁਪਰ ਲੀਗ ’ਚ ਭਿੜਨਗੀਆਂ ਚਾਰ ਟੀਮਾਂ

07:19 AM Mar 25, 2024 IST
ਬਾਸਕਟਬਾਲ ਚੈਂਪੀਅਨਸ਼ਿਪ  ਸੁਪਰ ਲੀਗ ’ਚ ਭਿੜਨਗੀਆਂ ਚਾਰ ਟੀਮਾਂ
ਬਠਿੰਡਾ ਵਿੱਚ ਖਿਡਾਰੀਆਂ ਨਾਲ ਮੁੱਖ ਮਹਿਮਾਨ।
Advertisement

ਪੱਤਰ ਪ੍ਰੇਰਕ
ਬਠਿੰਡਾ, 24 ਮਾਰਚ
ਬਠਿੰਡਾ ਵਿੱਚ 22 ਮਾਰਚ ਤੋਂ ਸ਼ੁਰੂ ਹੋਈ ਚਾਰ ਰੋਜ਼ਾ ਸੂਬਾ ਪੱਧਰੀ ਬਾਸਕਟਬਾਲ ਚੈਂਪੀਅਨਸ਼ਿਪ ਦੀ ਸੁਪਰ ਲੀਗ ਵਿੱਚ ਲੜਕੇ-ਲੜਕੀਆਂ ਦੀਆਂ ਚਾਰ-ਚਾਰ ਟੀਮਾਂ ਨੇ ਪ੍ਰਵੇਸ਼ ਕਰ ਲਿਆ ਹੈ। ਇਨ੍ਹਾਂ ’ਚੋਂ ਹੀ ਟੀਮਾਂ 25 ਮਾਰਚ ਨੂੰ ਸੈਮੀਫਾਈਨਲ ਤੇ ਫਾਈਨਲ ਖੇਡਣਗੀਆਂ। ਇਹ ਚੈਂਪੀਅਨਸ਼ਿਪ ਬਠਿੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੀ ਹੈ, ਜਿਥੇ ਬਾਸਕਿਟਬਾਲ ਕੋਚ ਮਰਹੂਮ ਗੁਰਮੇਲ ਸਿੰਘ ਮਾਟਾ ਦੇ ਸਪੁੱਤਰ ਕੌਮਾਂਤਰੀ ਖਿਡਾਰੀ ਮਨਜਿੰਦਰ ਸਿੰਘ ਮਾਟਾ ਨੇ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਚੈਂਪੀਅਨਸ਼ਿਪ ਦੇ ਤੀਜੇ ਦਿਨ ਲੜਕੇ ਅਤੇ ਲੜਕੀਆਂ ਦੀਆਂ ਚਾਰ-ਚਾਰ ਟੀਮਾਂ ਸੁਪਰ ਲੀਗ ਮੁਕਾਬਲਿਆਂ ਵਿੱਚ ਪੁੱਜ ਗਈਆਂ ਹਨ, ਜਿਨ੍ਹਾਂ ਵਿੱਚ ਲੜਕਿਆਂ ਦੀਆਂ ਪਟਿਆਲਾ, ਬਠਿੰਡਾ, ਲੁਧਿਆਣਾ, ਲੁਧਿਆਣਾ ਅਕੈਡਮੀ ਸ਼ਾਮਲ ਹਨ। ਇਸ ਤਰ੍ਹਾਂ ਲੜਕੀਆਂ ਵਿੱਚ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ ਅਕੈਡਮੀ ਅਤੇ ਮਾਨਸਾ ਨੇ ਪੁੱਜ ਕੇ ਸੈਮੀ-ਫਾਈਨਲ ਦੇ ਦਰ ’ਤੇ ਪਹੁੰਚ ਕੀਤੀ ਹੈ। ਟੂਰਨਾਮੈਂਟ ’ਤੇ ਵੱਖ-ਵੱਖ ਦਿਨਾਂ ਵਿੱਚ ਮੁੱਖ ਮਹਿਮਾਨਾਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਸੁਦਰਸ਼ਨ ਕੁਮਾਰ ਗੁਪਤਾ, ਗੁਰਜੀਤ ਸਿੰਘ ਚੀਮਾ, ਖੇਡ ਪ੍ਰਮੋਟਰ ਗਗਨਦੀਪ ਸਿੰਘ, ਬਾਬਾ ਬਘੇਲ ਸਿੰਘ ਆਦਿ ਸ਼ਾਮਲ ਹਨ। ਬਾਸਕਿਟਬਾਲ ਐਸੋਸੀਏਸ਼ਨ ਬਠਿੰਡਾ ਦੇ ਅਹੁਦੇਦਾਰ ਅੰਮ੍ਰਿਤ ਪਾਲ ਸਿੰਘ ਪਾਲੀ, ਸੁਦਰਸ਼ਨ ਸ਼ਰਮਾ, ਕੁਲਵੀਰ ਸਿੰਘ ਬਰਾੜ, ਮਾਲਵਿੰਦਰ ਸਿੰਘ ਮਾਲੀ ਬਰਾੜ, ਅਮਰਜੀਤ ਸਿੰਘ ਆਮਰਾ ਚਹਿਲ ਨੇ ਮੈਚਾਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਆਏ ਸੱਜਣਾ ਦਾ ਧੰਨਵਾਦ ਕੀਤਾ।

Advertisement

Advertisement
Author Image

sanam grng

View all posts

Advertisement
Advertisement
×