ਨਹਿਰੂ ਸਟੇਡੀਅਮ ’ਚ ਬਾਸਕਟਬਾਲ ਤੇ ਤਾਇਕਵਾਂਡੋ ਮੁਕਾਬਲੇ ਸ਼ੁਰੂ
ਜਸਵੰਤ ਜੱਸ
ਫਰੀਦਕੋਟ, 9 ਦਸੰਬਰ
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਲੜਕੇ ਅਤੇ ਲੜਕੀਆਂ ਦੇ ਰਾਜ ਪੱਧਰੀ ਬਾਸਕਟਬਾਲ ਤੇ ਤਾਇਕਵਾਂਡੋ ਖੇਡ ਮੁਕਾਬਲੇ ਇੱਥੇ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਏ। ਖੇਡਾਂ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ। ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਪਾਲਪ੍ਰੀਤ ਸਿੰਘ ਬਰਾੜ ਸਮਗਾਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਖੇਡਾਂ ਵਿੱਚ ਬਾਸਕਟਬਾਲ ਅਤੇ ਤਾਇਕਵਾਂਡੋ ਖੇਡਾਂ ਦੇ ਪੰਜ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਤਾਇਕਵਾਂਡੋ ਅੰਡਰ 21- 30 (ਲੜਕੀਆਂ) ਵਿੱਚ (ਭਾਰ 46 ਕਿਲੋ) ਬਿਮਲਾ (ਮੋਗਾ) ਨੇ ਪਹਿਲਾ ਸਥਾਨ, ਚਰਨਜੀਤ ਕੌਰ (ਹੁਸ਼ਿਆਰਪੁਰ) ਨੇ ਦੂਜਾ ਸਥਾਨ, (ਭਾਰ 49 ਕਿਲੋ) ਰਜਨੀ ਕੌਰ (ਬਠਿੰਡਾ) ਨੇ ਪਹਿਲਾ ਸਥਾਨ, ਪ੍ਰਵੀਨ ਕੌਰ (ਮੋਗਾ) ਨੇ ਦੂਜਾ ਸਥਾਨ, ਸੰਦੀਪ ਕੌਰ (ਹੁਸ਼ਿਆਰਪੁਰ) ਨੇ ਤੀਜਾ ਸਥਾਨ, (ਭਾਰ 52 ਕਿਲੋ) ਵਿੱਚ ਮਨੀਸ਼ਾ (ਫਰੀਦਕੋਟ) ਨੇ ਪਹਿਲਾ ਸਥਾਨ, (ਭਾਰ 70 ਕਿਲੋ) ਵਿੱਚ ਵੀਰਪਾਲ ਕੌਰ (ਫਿਰੋਜਪੁਰ) ਨੇ ਪਹਿਲਾ ਸਥਾਨ, ਸੋਨਾਲੀ (ਅੰਮ੍ਰਿਤਸਰ) ਨੇ ਦੂਜਾ ਸਥਾਨ, ਰਾਜਪਾਲ ਕੌਰ (ਸੰਗਰੂਰ) ਨੇ ਤੀਜਾ ਸਥਾਨ, ਗੁਰਜੋਤ ਕੌਰ (ਮਾਨਸਾ) ਨੇ ਤੀਜਾ ਸਥਾਨ ਹਾਸਲ ਕੀਤਾ। ਬਾਸਕਟਬਾਲ ਵਿੱਚ ਅੰਡਰ-17 (ਲੜਕੀਆਂ) ਦੇ ਮੁਕਾਬਲਿਆ ਵਿੱਚ ਕਪੂਰਥਲਾ ਨੇ ਬਰਨਾਲਾ ਦੀ ਟੀਮ ਨੂੰ ਹਰਾਇਆ, ਅੰਮ੍ਰਿਤਸਰ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ ਹਰਾਇਆ, ਜਲੰਧਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ ਹਰਾਇਆ।