ਦਿੱਲੀ ਦੀ ਆਈਏਐੱਸ ਅਕੈਡਮੀ ਦੀ ਬੇਸਮੈਂਟ ਵਿੱਚ ਪਾਣੀ ਭਰਿਆ; ਦੋ ਮੌਤਾਂ
11:08 PM Jul 27, 2024 IST
New Delhi: Rescue operation underway for missing students after a nearby drain burst caused flooding at the basement of a UPSC coaching centre, in Delhis Old Rajendra Nagar, Saturday, July 27, 2024. (PTI Photo) (PTI07_27_2024_000596B)
Advertisement
ਨਵੀਂ ਦਿੱਲੀ, 27 ਜੁਲਾਈ
ਦਿੱਲੀ ਦੇ ਰਾਜਿੰਦਰ ਨਗਰ ਵਿੱਚ ਰਾਓ ਆਈਏਐਸ ਅਕੈਡਮੀ ਦੇ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਕਈ ਵਿਦਿਆਰਥੀ ਫਸ ਗਏ ਹਨ ਜਿਨ੍ਹਾਂ ਵਿਚੋਂ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਇਸ ਮਾਮਲੇ ਵਿਚ ਮੁੱਖ ਸਕੱਤਰ ਤੋਂ ਚੌਵੀ ਘੰਟਿਆਂ ਵਿਚ ਰਿਪੋਰਟ ਤਲਬ ਕਰ ਲਈ ਹੈ। ਇਸ ਤੋਂ ਪਹਿਲਾਂ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਸੀ ਤੇ ਹੋਰ ਲਾਪਤਾ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਇਸ ਵੇਲੇ ਬੇਸਮੈਂਟ ’ਚ ਸਰਚ ਅਪਰੇਸ਼ਨ ਜਾਰੀ ਹੈ। ਇਹ ਪਤਾ ਲੱਗਿਆ ਹੈ ਕਿ ਇਥੇ ਐਨਡੀਆਰਐਫ, ਫਾਇਰ ਵਿਭਾਗ ਤੇ ਪੁਲੀਸ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਵਿਚ ਅੱਜ ਭਾਰੀ ਮੀਂਹ ਪਿਆ। ਨਵੀਂ ਮੁੰਬਈ ਵਿਚ ਭਾਰੀ ਮੀਂਹ ਕਾਰਨ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵਿੱਚ ਤਿੰਨ ਲੋਕ ਮਲਬੇ ਹੇਠ ਦੱਬ ਗਏ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੋ ਦਾ ਬਚਾਅ ਹੋ ਗਿਆ।
Advertisement
Advertisement
Advertisement