For the best experience, open
https://m.punjabitribuneonline.com
on your mobile browser.
Advertisement

ਬੇਸਬਾਲ ਚੈਂਪੀਅਨਸ਼ਿਪ: ਕੁੜੀਆਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ

08:35 AM Mar 28, 2024 IST
ਬੇਸਬਾਲ ਚੈਂਪੀਅਨਸ਼ਿਪ  ਕੁੜੀਆਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ
ਚੈਂਪੀਅਨ ਵਿੱਚ ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਮਾਰਚ
31ਵੀਂ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਜਿੱਤਿਆ ਜਦਕਿ ਪੰਜਾਬ ਦੇ ਲੜਕਿਆਂ ਨੇ ਚਾਂਦੀ ਤਗ਼ਮਾ ਆਪਣੇ ਨਾਮ ਕੀਤਾ। ਇਸ ਬਾਰੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਸੰਗਰੂਰ ਵਿੱਚ 22 ਤੋਂ 26 ਮਾਰਚ ਤੱਕ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ 18 ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦੌਰਾਨ ਲੜਕੀਆਂ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਉੜੀਸਾ ਨੂੰ 12-2, ਦੂਜੇ ਮੈਚ ਵਿੱਚ ਤਿਲੰਗਾਨਾ ਨੂੰ 11-1 ਨਾਲ ਹਰਾਇਆ। ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀਆਂ ਕੁੜੀਆਂ ਨੇੇ ਮਹਾਰਾਸ਼ਟਰ ਨੂੰ 6-4 ਜਦਕਿ ਸੈਮੀਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਕੇਰਲਾ ਨੂੰ 4-1 ਨਾਲ ਮਾਤ ਦਿੱਤੀ। ਸੈਮੀਫਾਈਨਲ ਮੈਚ ਦੌਰਾਨ ਪੰਜਾਬ ਦੀ ਟੀਮ ਵੱਲੋਂ ਅਸ਼ਿਕਾ, ਮਨਪ੍ਰੀਤ, ਮਹਿਕਦੀਪ ਅਤੇ ਸਿਮਰਨ ਨੇ ਇੱਕ-ਇੱਕ ਅੰਕ ਦਾ ਯੋਗਦਾਨ ਪਾਇਆ। ਫਾਈਨਲ ਮੁਕਾਬਲੇ ਪੰਜਾਬ ਦੀਆਂ ਲੜਕੀਆਂ ਨੇ ਦਿੱਲੀ ਨੂੰ ਸੰਘਰਸ਼ਪੂਰਨ ਮੁਕਾਬਲੇ ’ਚ 6-4 ਨਾਲ ਹਰਾਇਆ। ਚੈਂਪੀਅਨ ਬਣੀ ਪੰਜਾਬ ਦੀ ਟੀਮ ਵੱਲੋਂ ਮਨਪ੍ਰੀਤ, ਮਹਿਕਦੀਪ, ਸਿਮਰਨਜੀਤ ਅਤੇ ਅਸ਼ਿਕਾ ਨੇ ਇੱਕ-ਇੱਕ ਅੰਕ ਦਾ ਯੋਗਦਾਨ ਪਾਇਆ। ਪੰਜਾਬ ਦੀ ਮਹਿਕਦੀਪ ਨੂੰ ਟੂਰਨਾਮੈਂਟ ਦੀ ਵਧੀਆ ਖਿਡਾਰਨ ਐਲਾਨਿਆ ਗਿਆ। ਪੰਜਾਬ ਦੀ ਲੜਕੀਆਂ ਦੀ ਟੀਮ ਵਿੱਚ ਅੱਠ ਖਿਡਾਰਨਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ। ਇਸੇ ਤਰ੍ਹਾਂ ਪੰਜਾਬ ਦੀ ਲੜਕਿਆਂ ਦੀ ਟੀਮ ਨੇ ਪਹਿਲੇ ਮੈਚ ਵਿੱਚ ਕੇਰਲਾ ਨੂੰ 10-0 ਨਾਲ, ਦੂਜੇ ਮੈਚ ਵਿੱਚ ਜੰਮੂ ਅਤੇ ਕਸ਼ਮੀਰ ਨੂੰ 12-2 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਚੰਡੀਗੜ੍ਹ ਨੂੰ 10-4 ਨਾਲ ਜਦਕਿ ਸੈਮੀਫਾਈਨਲ ਮੈਚ ਵਿੱਚ ਰਾਜਸਥਾਨ ਨੂੰ 1-0 ਨਾਲ ਹਰਾਇਆ। ਫਾਈਨਲ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੂੰ ਮਹਾਰਾਸ਼ਟਰ ਹੱਥੋਂ 4-3 ਨਾਲ ਹਾਰ ਮਿਲੀ ਅਤੇ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਮੁੱਖ ਮਹਿਮਾਨ ਜਸਵੰਤ ਸਿੰਘ ਖਹਿਰਾ, ਸੁਰਿੰਦਰ ਸਿੰਘ ਭਾਰੂਰ, ਹਰੀਸ਼ ਕੁਮਾਰ, ਸੁਖਦੇਵ ਸਿੰਘ ਔਲਖ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×