ਬੇਸਬਾਲ ਚੈਂਪੀਅਨਸ਼ਿਪ: ਲੁਧਿਆਣਾ ਨੇ ਜਲੰਧਰ ਨੂੰ 6-4 ਨਾਲ ਹਰਾਇਆ
ਸਤਵਿੰਦਰ ਬਸਰਾ
ਲੁਧਿਆਣਾ, 25 ਅਕਤੂਬਰ
ਲੁਧਿਆਣਾ ਡਿਸਟ੍ਰਿਕ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ 18ਵੀਂ ਸੀਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ’ਚ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਜਲੰਧਰ ਨੂੰ 6-4 ਅੰਕਾਂ ਨਾਲ ਹਰਾ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ 12 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਲੜਕੀਆਂ ਦੀਆਂ ਟੀਮਾਂ ਦੇ ਪਹਿਲੇ ਮੈਚ ਵਿੱਚ ਫ਼ਿਰੋਜ਼ਪੁਰ ਨੇ ਕਪੂਰਥਲਾ ਨੂੰ 12-1 ਨਾਲ, ਦੂਜੇ ਮੈਚ ਵਿੱਚ ਰੂਪਨਗਰ ਨੇ ਮਾਲੇਰਕੋਟਲਾ ਨੂੰ 3-1 ਨਾਲ, ਤੀਜੇ ਮੈਚ ਵਿੱਚ ਜਲੰਧਰ ਨੇ ਮੋਗਾ ਨੂੰ 11-1 ਨਾਲ, ਚੌਥੇ ਮੈਚ ਵਿੱਚ ਸੰਗਰੂਰ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ 4-1 ਨਾਲ, ਪੰਜਵੇਂ ਮੈਚ ਵਿੱਚ ਗੁਰਦਾਸਪੁਰ ਨੇ ਫ਼ਿਰੋਜ਼ਪੁਰ ਨੂੰ 2-0 ਨਾਲ, ਛੇਵੇਂ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 10-0 ਨਾਲ, ਸੱਤਵੇਂ ਮੈਚ ਵਿੱਚ ਰੂਪਨਗਰ ਨੇ ਸੰਗਰੂਰ ਨੂੰ 10-8 ਨਾਲ, ਅੱਠਵੇਂ ਮੈਚ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ 4-2 ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ 14-5 ਅਤੇ ਦੂਜੇ ਮੈਚ ਵਿੱਚ ਜਲੰਧਰ ਨੇ ਗੁਰਦਾਸਪੁਰ ਨੂੰ 7-6 ਅੰਕਾਂ ਨਾਲ ਹਰਾ ਕਿ ਫਾਈਨਲ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਜਲੰਧਰ ਨੂੰ 6-4 ਨਾਲ ਹਰਾਇਆ। ਜੇਤੂ ਟੀਮ ਵੱਲੋਂ ਨਿਸ਼ੂ ਅਤੇ ਰਮਨਦੀਪ ਨੇ 2-2 ਅੰਕ ਜਦੋਂਕਿ ਸੰਦੀਪ ਪਾਲ ਅਤੇ ਰਾਜ ਰਾਣੀ ਨੇ 1-1 ਅੰਕ ਦਾ ਯੋਗਦਾਨ ਪਾਇਆ। ਗੁਰਦਾਸਪੁਰ ਦੀ ਟੀਮ ਤੀਜੇ ਸਥਾਨ ’ਤੇ ਆਈ।
ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 4-1 ਦੇ ਫ਼ਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਗਗਨ, ਸੰਦੀਪ, ਹਰਸ਼ ਅਤੇ ਸ਼ਿਵਮ ਨੇ 1-1 ਅੰਕ ਬਣਾਇਆ। ਪਟਿਆਲਾ ਦੀ ਟੀਮ ਮੋਗਾ ਨੂੰ 2-1 ਨਾਲ ਹਰਾ ਕੇ ਤੀਜੇ ਸਥਾਨ ’ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਖਦੇਵ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਹਰਬੀਰ ਸਿੰਘ ਗਿੱਲ, ਯਸ਼ਦੀਪ ਸਿੰਘ, ਚਮਕੌਰ ਸਿੰਘ, ਸੁਖਜੀਵਨ ਸਿੰਘ ਗਿੱਲ, ਬਲਦੇਵ ਸਿੰਘ ਅਤੇ ਸਚਨਿ ਆਦਿ ਵੀ ਹਾਜ਼ਰ ਸਨ।