For the best experience, open
https://m.punjabitribuneonline.com
on your mobile browser.
Advertisement

ਬਸੰਤ ਪੰਚਮੀ: ਆਵਾਜਾਈ ਪ੍ਰਬੰਧ ਸੁਚਾਰੂ ਰੱਖਣ ਲਈ ਵਿਚਾਰਾਂ

11:05 AM Feb 12, 2024 IST
ਬਸੰਤ ਪੰਚਮੀ  ਆਵਾਜਾਈ ਪ੍ਰਬੰਧ ਸੁਚਾਰੂ ਰੱਖਣ ਲਈ ਵਿਚਾਰਾਂ
ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡੀਐੱਸਪੀ ਕਰਨੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਲਾਛੜੂ, ਮੈਨੇਜਰ ਕਰਨੈਲ ਵਿਰਕ ਤੇ ਹੋਰ। -ਫੋਟੋ: ਭੰਗੂ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਫਰਵਰੀ
ਬਸੰਤ ਪੰਚਮੀ ਦੇ ਦਿਹਾੜੇ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜਾਰੀ ਤਿਆਰੀਆਂ ਦੀ ਕੜੀ ਵਜੋਂ ਟਰੈਫਿਕ ਵਿਵਸਥਾ ’ਤੇ ਵੀ ਨਜ਼ਰਸਾਨੀ ਕੀਤੀ ਗਈ। ਇਸ ਦੌਰਾਨ ਡੀਐੱਸਪੀ (ਟਰੈਫਿਕ) ਕਰਨੈਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜਸਮੇਰ ਸਿੰਘ ਲਾਛੜੂ, ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕੋਰੜ ਸਾਹਿਬ, ਰਿਕਾਰਡ ਕੀਪਰ ਹਰਵਿੰਦਰ ਕਾਲ਼ਵਾ ਤੇ ਪੰਮਾ ਪਨੌਦੀਆ ਨਾਲ ਮੀਟਿੰਗ ਕੀਤੀ। ਸ਼੍ਰੋਮਣੀ ਕਮੇਟੀ ਮੁਲਾਜ਼ਮ ਪੰਮਾ ਪਨੌਦੀਆਂ ਨੇ ਸੁਝਾਅ ਦਿੱਤਾ ਕਿ ਇਸ ਦੌਰਾਨ ਵਧੇਰੇ ਸ਼ਰਧਾਲੂ ਸੇਵਾ ਨਿਭਾਉਣ ਲਈ ਆਉਂਦੇ ਹਨ ਪਰ ਚੰਗਾ ਹੋਵੇਗਾ ਕਿ ਜੇਕਰ ਸ਼ਰਧਾਲੂਆਂ ਨਾਲ਼ ਰਾਬਤਾ ਸਾਧ ਕੇ ਉਨ੍ਹਾਂ ਨੂੰ ਵੀ ਪੁਲੀਸ ਤੇ ਗੁਰਦੁਆਰਾ ਮੁਲਾਜ਼ਮਾਂ ਦੇ ਨਾਲ ਹੀ ਟਰੈਫਿਕ ਵਿਵਸਥਾ ਦੇ ਸੁਧਾਰ ਅਤੇ ਹੋਰ ਕਾਰਜਾਂ ਲਈ ਡਿਊਟੀਆਂ ਸੌਂਪੀਆਂ ਜਾਣ। ਇਸ ’ਤੇ ਸ਼ਰਧਾਲੂ ਜਸਦੇਵ ਸਿੰਘ ਨੂਗੀ, ਰਾਣਾ ਨਿਰਮਾਣ ਤੇ ਹਰਦੀਪ ਸੇਹਰਾ ਤੇ ਕਈ ਹੋਰਨਾ ਨੇ ਬਸੰਤ ਪੰਚਮੀ ਦੇ ਸਮਾਗਮ ਮੌਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਡੀਐੱਸਪੀ ਕਰਨੈਲ ਸਿੰਘ ਨੇ ਬਸੰਤ ਪੰਚਮੀ ਵਾਲ਼ੇ ਦਿਨ ਵਧੇਰੇ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਦਾ ਭਰੋਸਾ ਦਿੱਤਾ, ਤਾਂ ਮੈਨੇਜਰ ਕਰਨੈਲ ਵਿਰਕ ਨੇ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਵੀ ਪੁਲੀਸ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਦੇ ਨਾਲ਼ ਹੀ ਨਿੱਤ ਹੀ ਇਥੇ ਸੇਵਾ ਕਰਨ ਆਉਂਦੇ ਕਿਸਾਨ ਆਗੂ ਜਸਦੇਵ ਨੂਗੀ, ਹਰਦੀਪ ਸੇਹਰਾ, ਰਾਣਾ ਨਿਰਮਾਣ ਸਮੇਤ ਕਈ ਹੋਰਨਾ ਨੇ ਵੀ ਇਸ ਸਮਾਗਮ ਵਾਲ਼ੇ ਦਿਨ ਪੁਲੀਸ ਅਤੇ ਸ਼੍ਰੋਮਣੀ ਕਮੇਟੀ ਨੂੰ ਪ੍ਰਬੰਧਾਂ ਲਈ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਟਰੈਫਿਕ ਪੁਲੀਸ ਵੱਲੋਂ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਬਾਰੇ ਵੀ ਵਿਚਾਰ ਚਰਚਾ ਕੀਤੀ।

Advertisement

Advertisement
Author Image

Advertisement
Advertisement
×