For the best experience, open
https://m.punjabitribuneonline.com
on your mobile browser.
Advertisement

ਬਰਨਾਲਾ: ਮਾਲਵਾ ਸਾਹਿਤ ਸਭਾ ਵੱਲੋਂ ਸਾਹਿਤਕ ਤੇ ਸਨਮਾਨ ਸਮਾਰੋਹ

08:03 AM Oct 15, 2024 IST
ਬਰਨਾਲਾ  ਮਾਲਵਾ ਸਾਹਿਤ ਸਭਾ ਵੱਲੋਂ ਸਾਹਿਤਕ ਤੇ ਸਨਮਾਨ ਸਮਾਰੋਹ
ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਦਾ ਸਨਮਾਨ ਕਰਦੇ ਹੋਏ ਸੰਪੂਰਨ ਸਿੰਘ ਟੱਲੇਵਾਲੀਆ ਤੇ ਹੋਰ।
Advertisement

ਪਰਸ਼ੋਤਮ ਬੱਲੀ
ਬਰਨਾਲਾ, 14 ਅਕਤੂਬਰ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਅਤੇ ਪਰਿਵਾਰ ਵੱਲੋਂ ਬੇਬੇ ਗੁਰਦਿਆਲ ਕੌਰ ਤੇ ਬਾਪੂ ਹਰਚੰਦ ਸਿੰਘ ਟੱਲੇਵਾਲੀਆ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਠਵਾਂ ਪੁਰਸਕਾਰ ਰਾਜਵਿੰਦਰ ਸਿੰਘ ਮੱਲ੍ਹੀ ਦੇ ਕਵੀਸ਼ਰੀ ਜਥੇ ਨੂੰ ਦਿੱਤਾ ਗਿਆ। ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਲੇਖਕ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਅੱਜ ਜਦੋਂ ਲੋਕੀ ਆਪਣੇ ਮਾਤਾ ਪਿਤਾ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਰਹੇ ਹਨ ਤਾਂ ਇਸ ਮੌਕੇ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਦੇ ਰਾਹ ਦਸੇਰੇ ਬਣਨ ਉਹ ਅਜਿਹੀਆਂ ਰਵਾਇਤਾਂ ਸਮਾਜ ਵਿੱਚ ਪਾਉਣ ਕਿ ਜਿਉਂਦੇ ਜੀਅ ਮਾਪਿਆਂ ਦੀ ਘਰਾਂ ਵਿੱਚ ਹੀ ਦੇਖਭਾਲ ਕੀਤੀ ਜਾਵੇ ਅਤੇ ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਨੂੰ ਟੱਲੇਵਾਲੀਆ ਪਰਿਵਾਰ ਵਾਂਗ ਉਸਾਰੂ ਢੰਗ ਨਾਲ ਮਨਾਇਆ ਜਾਵੇ। ਸਮਾਰੋਹ ਦੇ ਦੂਸਰੇ ਸੈਸ਼ਨ ਦੌਰਾਨ ਡਾ. ਅਮਨ ਅਚਰਵਾਲ ਦੇ ਗੀਤ ਸੰਗ੍ਰਹਿ ‘ਪਰਦੇਸੀ ਕੂੰਜਾਂ’ ’ਤੇ ਗੋਸ਼ਟੀ ਕਰਵਾਈ ਗਈ। ਪੁਸਤਕ ’ਤੇ ਪਰਚਾ ਪੜ੍ਹਦਿਆਂ ਡਾ. ਰਾਮਪਾਲ ਸਿੰਘ ਨੇ ਕਿਹਾ ਕਿ ਅਮਨ ਅੱਚਰਵਾਲ ਦੇ ਗੀਤ ਪਾਠਕਾਂ ਨੂੰ ਇਸ ਰੁੱਖੀ ਤੇ ਨਿਰਦਈ ਜ਼ਿੰਦਗੀ ਵਿਚ ਨਵੇਂ ਸੁਖਾਵੇਂ ਬੀਜਾਂ ਦੀ ਪੁੰਗੇਰ ਦਾ ਅਹਿਸਾਸ ਕਰਵਾਉਂਦੇ ਹਨ। ਇਸ ਤੋਂ ਇਲਾਵਾ ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ, ਜੁਗਰਾਜ ਧੌਲਾ, ਹਰਚਰਨ ਸਿੰਘ ਸੰਧੂ, ਦਰਸ਼ਨ ਸਿੰਘ ਗੁਰੂ ਤੇ ਜਗਤਾਰ ਜਜ਼ੀਰਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਦਾ ਕਹਾਣੀ ਸੰਗ੍ਰਹਿ ‘ਦਿਲ ਫਿਰ ਉਦਾਸ ਹੋ ਗਿਆ’ ਵੀ ਲੋਕ ਅਰਪਣ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ਵਿੱਚ ਸਾਗਰ ਸਿੰਘ ਸਾਗਰ, ਡਾ. ਉਜਾਗਰ ਸਿੰਘ ਮਾਨ,ਰਾਜਿੰਦਰ ਸ਼ੌਂਕੀ, ਜਗਤਾਰ ਬੈਂਸ, ਅਜੀਤ ਅਚਰਵਾਲ ਤੇ ਮੱਖਣ ਧਨੇਰ ਆਦਿ ਨੇ ਆਪਣੇ ਗੀਤ ਅਤੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਸਭਾ ਦੀ ਰਿਵਾਇਤ ਮੁਤਾਬਕ ਡਾਕਟਰ ਅਮਨ ਅਚਰਵਾਲ ਦਾ ਵੀ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

Advertisement