ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਨਾਲਾ: ਪੁਲੀਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇਕ ਜ਼ਖ਼ਮੀ ਸਣੇ 4 ਕਾਬੂ ਕੀਤੇ

04:12 PM Aug 09, 2023 IST

ਲਖਵੀਰ ਸਿੰਘ ਚੀਮਾ
ਟੱਲੇਵਾਲ (ਬਰਨਾਲਾ), 9 ਅਗਸਤ
ਬਰਨਾਲਾ ਵਿੱਚ ਅੱਜ ਬੰਬੀਹਾ ਗਰੁੱਪ ਦੇ ਮੈਂਬਰਾਂ ਅਤੇ ਪੁਲੀਸ ਦਰਮਿਆਨ ਮੁਕਾਬਲਾ ਹੋਇਆ। ਦੁਪਹਿਰ ਸਮੇਂ ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਬਠਿੰਡਾ- ਚੰਡੀਗੜ੍ਹ ਹਾਈਵੇਅ ਉਪਰ ਪੁਲੀਸ ਵਲੋਂ ਸਵਿੱਫ਼ਟ ਕਾਰ ਨੂੰ ਘੇਰਿਆ ਗਿਆ, ਜਿਸ ਵਿੱਚ ਸਵਾਰ ਗੈਂਗਸਟਰਾਂ ਨੇ ਫ਼ਾਇਰਿੰਗ ਕਰ ਦਿੱਤੀ। ਇਹ ਅਪਰੇਸ਼ਨ ਏਜੀਟੀਐੱਫ਼ ਅਤੇ ਬਰਨਾਲਾ ਪੁਲੀਸ ਵਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ। ਇਸ ਵਿੱਚ ਇਕ ਗੈਂਗਸਟਰ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਵੀ ਹੋਇਆ ਹੈ, ਜਦਕਿ ਕੁੱਲ ਚਾਰ ਜਣਿਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।

Advertisement

ਪੁਲੀਸ ਨੇ ਸਵਿਫਟ ਕਾਰ ਅਤੇ ਤਿੰਨ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਕਾਰਵਾਈ ਏਜੀਟੀਐੱਫ ਨੇ ਖੁਫੀਆ ਸੂਚਨਾ 'ਤੇ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਏਜੀਟੀਐੱਫ਼ ਅਤੇ ਬਰਨਾਲਾ ਪੁਲੀਸ ਵਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਵਿੱਚ ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁੱਨੇਕਾ ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ ਗਏ ਹਨ। ਇਨ੍ਹਾਂ ਵਿੱਚ ਸੁਖਜਿੰਦਰ ਸਿੰਘ ਉਰਫ਼ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਪੁਰ, ਹੁਸਨਪ੍ਰੀਤ ਸਿੰਘ ਉਰਫ਼ ਗਿੱਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਲੌਂਗੋਵਾਲ ਨੂੰ ਕਾਬੂ ਕੀਤਾ ਗਿਆ ਹੈ। ਇਹ ਚਾਰੇ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪੁੱਜੇ ਸਨ ਅਤੇ ਜਲੰਧਰ ਵਿੱਚ ਇਨ੍ਹਾਂ ਗੱਡੀ ਖੋਹੀ ਗਈ ਸੀ। ਇਸ ਤੋਂ ਬਾਅਦ ਇਹ ਜਲੰਧਰ ਤੋਂ ਬਠਿੰਡਾ ਪੁੱਜੇ ਅਤੇ ਅਸਲੇ ਸਮੇਤ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਮੁਹਾਲੀ ਵੱਲ ਜਾ ਰਹੇ ਸਨ। ਸੁਖਜਿੰਦਰ ਸਿੰਘ ਸੁੱਖੀ ਖਾਨ ਦੇ ਗੋਲੀ ਲੱਗੀ ਹੈ, ਜਦਕਿ ਪੁਲੀਸ ਦੀ ਸਰਕਾਰੀ ਗੱਡੀ ਵਿੱਚ ਵੀ ਗੋਲੀ ਲੱਗੀ ਹੈ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ। ਸੁੱਖੀ ਖਾਨ ਉਪਰ ਪਹਿਲਾਂ ਤੋਂ ਹੀ ਕਾਫ਼ੀ ਕੇਸ ਹਨ।

Advertisement

Advertisement