For the best experience, open
https://m.punjabitribuneonline.com
on your mobile browser.
Advertisement

ਬਰਨਾਲਾ: ਜਾਅਲੀ ਐੱਸਸੀ/ਬੀਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਹੜੱਪਣ ਵਾਲਿਆਂ ਵਿਰੁੱਧ ਪਿੰਡ ਪੱਧਰ ਤੋਂ ਅੰਦੋਲਨ ਵਿੱਢਣ ਦਾ ਐਲਾਨ

03:09 PM Jul 06, 2023 IST
ਬਰਨਾਲਾ  ਜਾਅਲੀ ਐੱਸਸੀ ਬੀਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਹੜੱਪਣ ਵਾਲਿਆਂ ਵਿਰੁੱਧ ਪਿੰਡ ਪੱਧਰ ਤੋਂ ਅੰਦੋਲਨ ਵਿੱਢਣ ਦਾ ਐਲਾਨ
Advertisement

ਪਰਸ਼ੋਤਮ ਬੱਲੀ
ਬਰਨਾਲਾ, 6 ਜੁਲਾਈ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇੱਥੇ ਤਰਕਸ਼ੀਲ ਭਵਨ ਵਿਖੇ ਸੂਬਾ ਕਮੇਟੀ ਆਗੂਆਂ ਦੀ ਮੀਟਿੰਗ ਸੂਬਾਈ ਆਗੂ ਪਰਮਜੀਤ ਕੌਰ ਮੁੱਦਕੀ ਦੀ ਪ੍ਰਧਾਨਗੀ ਹੇਠ ਹੋਈ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜਾਅਲੀ ਐੱਸਸੀ/ਬੀਸੀ ਸਰਟੀਫਿਕੇਟ ਬਣਕੇ ਸਰਕਾਰੀ ਨੌਕਰੀਆਂ ਹੜੱਪਣ ਵਾਲੇ ਜਾਅਲਸਾਜ਼ਾਂ ਖ਼ਿਲਾਫ਼ ਪੰਜਾਬ ਦੇ ਹਰ ਪਿੰਡ ਪੱਧਰ 'ਤੇ ਅੰਦੋਲਨ ਭਖਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਦਲਿਤਾਂ ਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਸਾਬਕਾ ਕਾਂਗਰਸੀ ਲੀਡਰ ਸੁਨੀਲ ਜਾਖ਼ੜ ਨੂੰ ਭਾਜਪਾ ਨੇ ਪੰਜਾਬ ਪ੍ਰਧਾਨ ਬਣਕੇ ਸਾਬਤ ਕਰ ਦਿੱਤਾ ਹੈ ਕਿ ਦਲਿਤਾਂ, ਘੱਟ ਗਿਣਤੀ ਲੋਕਾਂ ਨੂੰ ਨਫ਼ਰਤ ਕਰਨ ਵਾਲਾ ਹੀ ਭਾਜਪਾ ਦਾ ਪੱਕਾ ਆਗੂ ਹੋਵੇਗਾ। ਉਨ੍ਹਾਂ ਕੇਂਦਰੀ ਮੋਦੀ ਤੇ 'ਆਪ' ਦੀਆਂ ਨੀਤੀਆਂ ਨੂੰ ਵੀ ਕਿਰਤੀ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਦਲਿਤਾਂ, ਮਜ਼ਦੂਰਾਂ ਦੀ ਸਮਾਜਿਕ ਏਕਤਾ ਦੀ ਲਹਿਰ ਖੜ੍ਹੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਤੇ ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਸੂਬੇ ਪੰਜਾਬ ਦੇ ਪਿੰਡ-ਪਿੰਡ ਵਿੱਚ ਮਜ਼ਦੂਰ ਸਮਾਜ ਨੂੰ ਜਥੇਬੰਦ ਕਰਕੇ ਦਲਿਤਾਂ, ਮਜ਼ਦੂਰਾਂ ਦੀ ਇੱਕ ਆਜ਼ਾਦ ਸਿਆਸੀ ਤਾਕਤ ਖੜ੍ਹੀ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਰਾਖਵਾਂਕਰਨ ਦੇ ਨਾਂ 'ਤੇ ਦਲਿਤਾਂ ਖਿਲਾਫ਼ ਪ੍ਰਚਾਰ ਕਰਨ ਵਾਲੇ ਜਰਨਲ ਸਮਾਜ ਦੇ ਧਨਾਢ ਜਾਅਲੀ ਐੱਸਸੀ/ਬੀਸੀ ਸਰਟੀਫਿਕੇਟ ਬਣਕੇ ਨੌਕਰੀਆਂ ਹੜੱਪਣ ਵਾਲੇ ਨਿਕਲੇ। ਜਾਅਲਸਾਜ਼ਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਕੇ ਹੀ ਦਮ ਲੈਣਗੇ। ਉਨ੍ਹਾਂ ਪੰਜਾਬ ਦੇ ਸਮੂਹ ਐੱਸਸੀ/ ਬੀਸੀ ਸਮਾਜ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਚੰਡੀਗੜ੍ਹ ਮੋਰਚੇ 'ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਆਗੂ ਸਤਨਾਮ ਸਿੰਘ ਪੱਖੀ, ਬਲਜੀਤ ਕੌਰ ਸਿੱਖਾਂ ਵਾਲੀ, ਨਿੱਕਾ ਸਿੰਘ ਬਹਾਦਰਪੁਰ, ਪ੍ਰਿਤਪਾਲ ਰਾਮਪੁਰਾ, ਸ਼ਿੰਗਾਰਾ ਸਿੰਘ ਚੋਹਾਨਕੇ ਤੇ ਹਿੰਮਤ ਸਿੰਘ ਫਿਰੋਜ਼ਪੁਰ ਸ਼ਾਮਲ ਸਨ।

Advertisement

Advertisement
Advertisement
Tags :
Author Image

Advertisement