ਬਰਿੰਦਰ ਗੋਇਲ ਦੇ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ
09:58 AM Sep 25, 2024 IST
ਮੂਨਕ:
Advertisement
ਵਿਧਾਨ ਸਭਾ ਹਲਕਾ ਲਹਿਰਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਸਥਾਨਕ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਰਾਓ ਨੇ ਦੱਸਿਆ ਕਿ ਲਹਿਰਾ ਹਲਕੇ ਤੋਂ ਮੰਤਰੀ ਬਣੇ ਬਰਿੰਦਰ ਕੁਮਾਰ ਗੋਇਲ ਚੰਗੇ ਪਰਿਵਾਰ ’ਚੋਂ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਛੇਤੀ ਹੀ ਲੋਕ ਹਿੱਤ ਫੈਸਲੇ ਲੈਣਗੇ। ਇਸ ਮੌਕੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਉਰਫ ਸੋਨੀ ਜ਼ੈਲਦਾਰ, ਅਰੁਣ ਜਿੰਦਲ ਤੇ ਜਗਸੀਰ ਮਲਾਣਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement