For the best experience, open
https://m.punjabitribuneonline.com
on your mobile browser.
Advertisement

ਡੀਜੇ ਬੰਦ ਕਰਨ ’ਤੇ ਬਰਾਤੀਆਂ ਦੀ ਤਕਰਾਰ; ਅੱਧੀ ਦਰਜਨ ਜ਼ਖ਼ਮੀ

07:47 AM Apr 23, 2024 IST
ਡੀਜੇ ਬੰਦ ਕਰਨ ’ਤੇ ਬਰਾਤੀਆਂ ਦੀ ਤਕਰਾਰ  ਅੱਧੀ ਦਰਜਨ ਜ਼ਖ਼ਮੀ
ਬਰਾਤੀਆਂ ਦੀ ਲੜਾਈ ਦੌਰਾਨ ਜ਼ਖਮੀ ਨੂੰ ਸੰਭਾਲਦੀਆਂ ਪਰਿਵਾਰਕ ਮੈਂਬਰਾਂ।
Advertisement

ਹੁਸ਼ਿਆਰ ਸਿੰਘ ਘਤੌੜਾ
ਰਾਮਾਂ ਮੰਡੀ, 22 ਅਪਰੈਲ
ਇਥੇ ਰਾਮਾਂ ਮੰਡੀ ਮੰਡੀ ਦੇ ਸ਼ਾਂਤੀ ਹਾਲ ਵਿਚ ਦੋ ਸਕੀਆਂ ਭੈਣਾਂ ਦੇ ਵਿਆਹ ਮੌਕੇ ਡੀਜੇ ਬੰਦ ਕਰਨ ਨੂੰ ਲੈ ਕੇ ਬਰਾਤੀਆਂ ਦੀ ਆਪਸ ਵਿਚ ਲੜਾਈ ਹੋ ਗਈ ਜਿਸ ਵਿਚ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਲੈ ਕੇ ਇੱਕ ਲੜਕੀ ਦੇ ਫੇਰੇ ਵੀ ਵਿਚਕਾਰ ਹੀ ਰਹਿ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਦੀਆਂ ਦੋ ਸਕੀਆਂ ਭੈਣਾਂ ਦਾ ਵਿਆਹ ਸ਼ਾਂਤੀ ਹਾਲ ਚ ਰੱਖਿਆ ਗਿਆ ਸੀ। ਇਸ ਮੌਕੇ ਇੱਕ ਲੜਕੀ ਦੀ ਬਰਾਤ ਮਲੋਟ ਤੋਂ ਅਤੇ ਦੂਸਰੀ ਦੀ ਬਰਾਤ ਹਰਿਆਣਾ ਦੇ ਟੋਹਾਣਾ ਤੋਂ ਆਈ ਸੀ। ਇਸ ਦੌਰਾਨ ਡੀਜੇ ਵਾਲੇ ਵਿਅਕਤੀ ਨੇ ਸਮਾਂ ਪੂਰਾ ਹੋਣ ’ਤੇ ਡੀਜੇ ਬੰਦ ਕਰ ਦਿੱਤਾ ਪਰ ਮਲੋਟ ਤੋਂ ਆਏ ਕੁੱਝ ਬਰਾਤੀ ਡੀਜੇ ਦੁਬਾਰਾ ਚਲਾਉਣ ਦੀ ਜ਼ਿੱਦ ਕਰਦੇ ਰਹੇ ਜਦੋਂ ਕਿ ਮੌਕੇ ’ਤੇ ਹੀ ਦੂਜੀ ਬਰਾਤ ਦੇ ਬਰਾਤੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਦੋਵਾਂ ਧਿਰਾਂ ਵਿਚ ਝਗੜਾ ਹੋ ਗਿਆ। ਇਸ ਮੌਕੇ ਪਹਿਲਾਂ ਤਾਂ ਵਿਆਹ ਦੇ ਹਾਲ ਵਾਲੇ ਦੇ ਦੋ ਕਰਮਚਾਰੀ ਨੀਰਜ ਸ਼ਰਮਾ ਤੇ ਬਿਕਰਮ ਜ਼ਖਮੀ ਹੋ ਗਏ। ਝਗੜਾ ਵਧਦਾ ਵੇਖ ਕੁਝ ਬਰਾਤੀ ਆਪਣੀ ਸਾਥੀਆਂ ਸਮੇਤ ਉਥੇ ਚਲੇ ਪਏ ਪਰ ਮੰਡੀ ਦੇ ਰਾਮਸਰਾ ਵਾਲਾ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਉਥੇ ਰੁਕਣਾ ਪਿਆ। ਇਸ ਦੌਰਾਨ ਹੀ ਦੂਜੀ ਧਿਰ ਦੇ ਬਰਾਤੀਆਂ ਨੇ ਫਾਟਕ ’ਤੇ ਪਹੁੰਚ ਕੇ ਉਥੇ ਪਹਿਲਾਂ ਤੋਂ ਖੜ੍ਹੇ ਬਰਾਤੀਆਂ ’ਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਅਤੇ ਕਾਰਾਂ ਦੀ ਵੀ ਬੁਰੀ ਤਰਾਂ ਭੰਨਤੋੜ ਕੀਤੀ। ਇਸ ਹਮਲੇ ਵਿਚ ਕਾਰ ਸਵਾਰ ਚਾਰ ਬਰਾਤੀ ਦੀਪਕ ਕੁਮਾਰ, ਗੌਰਵ, ਅਮਰਵੀਰ ਅਤੇ ਰੀਤਿਕ ਕੁਮਾਰ ਜ਼ਖ਼ਮੀ ਹੋ ਗਏ। ਇਸ ਦੌਰਾਨ ਕਾਰ ਸਵਾਰ ਔਰਤਾਂ ਅਤੇ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਰਾਮਾਂ ਪੁਲੀਸ ਨੇ ਕਾਰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਜ਼ਖ਼ਮੀਆਂ ਨੂੰ ਇਲਾਜ ਲਈ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰਜ਼ ਵੱਲੋਂ ਐਂਬੂਲੈਂਸ ਰਾਹੀਂ ਰਾਮਾਂ ਮੰਡੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।

Advertisement

Advertisement
Advertisement
Author Image

Advertisement