ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੰਦਗੀ ਭਰਨ ਕਾਰਨ ਬਾਰਾਪੁਲਾ ਡਰੇਨ ਬੰਦ

06:09 AM Jul 07, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਜੰਗਪੁਰਾ ਅਤੇ ਨਿਜ਼ਾਮੂਦੀਨ ਵਿਚਕਾਰ ਲਾਜਪਤ ਨਗਰ ਰੋਡ ’ਤੇ ਪੁਲ ਤੋਂ ਹੇਠਾਂ ਵਾਲਾ ਬਾਰਾਪੁਲਾ ਡਰੇਨ ਮਲਬੇ ਕਾਰਨ ਬੰਦ ਹੋ ਗਿਆ ਹੈ। ਲਾਜਪਤ ਨਗਰ ਰੋਡ ਤੋਂ ਬਾਰਾਪੁਲਾ ਚੜ੍ਹਨ ਲਈ ਇੱਥੇ ਲੂਪ ਦੇ ਨਾਲ-ਨਾਲ ਇੱਕ ਨਾਲਾ ਵੀ ਵਗਦਾ ਹੈ। ਇਥੇ ਦੇਖਿਆ ਗਿਆ ਕਿ ਲੋਕਾਂ ਨੇ ਨਾਲੇ ਨੂੰ ਗੰਦਗੀ ਨਾਲ ਭਰ ਦਿੱਤਾ ਹੈ। ਪੁਲ ਦੇ ਹੇਠਾਂ ਸੱਜੇ ਪਾਸੇ ਵੱਡੀ ਮਾਤਰਾ ਵਿੱਚ ਮਲਬਾ ਪਿਆ ਹੈ। ਮਥੁਰਾ ਰੋਡ ਪੁਲ ਦੇ ਹੇਠਾਂ ਬਾਰਾਪੁਲਾ ਡਰੇਨ ਦਾ ਅੱਧੇ ਤੋਂ ਵਧ ਹਿੱਸਾ ਚਿੱਕੜ ਨਾਲ ਭਰਿਆ ਹੋਇਆ ਹੈ। ਸਾਲਾਂ ਤੋਂ ਇਸ ਥਾਂ ਤੋਂ ਮਲਬਾ ਸਾਫ਼ ਨਹੀਂ ਕੀਤਾ ਗਿਆ। ਨਾਲੇ ਵਿੱਚ ਮਿੱਟੀ ਦੇ ਢੇਰ ਲੱਗੇ ਹੋਏ ਹਨ। ਤਿੰਨ ਥੰਮ੍ਹਾਂ ਵਿਚਕਾਰ ਪੁਲ ਦੇ ਹੇਠਾਂ ਪਾਣੀ ਦੇ ਵਹਿਣ ਲਈ ਸਿਰਫ਼ ਥੋੜ੍ਹੀ ਹੀ ਥਾਂ ਹੈ। ਆਰਆਰਟੀਐੱਸ ਪ੍ਰਾਜੈਕਟ ਤਹਿਤ ਰੇਲਵੇ ਦੇ ਦੋ-ਤਿੰਨ ਪਿੱਲਰ ਡਰੇਨ ਦੇ ਦਾਇਰੇ ਵਿੱਚ ਆਉਂਦੇ ਹਨ। ਰੇਲਵੇ ਖੰਭਿਆਂ ਦੀ ਉਸਾਰੀ ਦੌਰਾਨ ਛੱਡੀ ਗਈ ਮਿੱਟੀ ਨੂੰ ਡਰੇਨ ਵਿੱਚੋਂ ਕੱਢਿਆ ਨਹੀਂ ਗਿਆ। ਇਸ ਨਾਲ ਪਾਣੀ ਦੇ ਵਹਾਅ ’ਚ ਵਿਘਨ ਪਿਆ, ਜਿਸ ਕਾਰਨ ਮੌਨਸੂਨ ਦੀ ਪਹਿਲੀ ਭਾਰੀ ਬਰਸਾਤ ਵਿੱਚ ਬਾਰਾਪੁਲਾ ਡਰੇਨ ਓਵਰਫਲੋਅ ਹੋ ਗਿਆ। ਇਸ ਨਾਲ ਨਿਜ਼ਾਮੂਦੀਨ ਦਾ ਪੂਰਾ ਇਲਾਕਾ ਪਾਣੀ ’ਚ ਡੁੱਬ ਗਿਆ। ਜੰਗਪੁਰਾ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ। ਕਈ ਘਰਾਂ ਦੀਆਂ ਬੇਸਮੈਂਟਾਂ ਵਿਚਲੇ ਪਾਣੀ ਦੀ ਅਜੇ ਵੀ ਨਿਕਾਸੀ ਨਹੀਂ ਹੋਈ।
ਨਿਗਮ ਨੇ ਪੁਲ ਪੁਆਇੰਟ ’ਤੇ ਡਰੇਨ ਤੋਂ ਮਲਬਾ ਹਟਾਉਣ ਲਈ ਦੋ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਸਨ। ਮੌਕੇ ’ਤੇ ਕੰਮ ਕਰ ਰਹੇ ਐੱਮਸੀਡੀ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਪੁਆਇੰਟ ਦੀ ਪਿਛਲੇ ਸਾਲ ਸਫ਼ਾਈ ਕੀਤੀ ਗਈ ਸੀ। ਇੱਥੋਂ ਵੱਡੀ ਮਾਤਰਾ ਵਿੱਚ ਕੰਕਰੀਟ ਦਾ ਮਲਬਾ ਹਟਾਇਆ ਗਿਆ ਸੀ ਪਰ ਇਸ ਸਾਲ ਫਿਰ ਉਹੀ ਸਥਿਤੀ ਹੈ। ਇੱਥੇ ਪੁਲ ਦੇ ਹੇਠਾਂ ਪੰਜਾਂ ’ਚੋਂ ਦੋ ਥੰਮ੍ਹਾਂ ਦੇ ਵਿਚਕਾਰ ਪਾਣੀ ਦੇ ਨਿਕਾਸ ਲਈ ਥੋੜ੍ਹੀ ਜਗ੍ਹਾ ਬਚੀ ਹੈ। ਫਿਲਹਾਲ ਡਰੇਨ ਵਿੱਚੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ, ਜੇਕਰ ਇਸ ਦੌਰਾਨ ਭਾਰੀ ਬਰਸਾਤ ਹੁੰਦੀ ਹੈ ਤਾਂ ਇਹ ਮਲਬਾ ਦੁਬਾਰਾ ਨਾਲੇ ਵਿੱਚ ਵਹਿ ਜਾਣਾ ਤੈਅ ਹੈ।
ਜ਼ਿਕਰਯੋਗ ਹੈ ਕਿ ਬਾਰਾਪੁਲਾ ਪੁਲ ਰਾਸ਼ਟਰਮੰਡਲ ਖੇਡਾਂ 2010 ਦੌਰਾਨ ਬਣਾਇਆ ਗਿਆ ਸੀ। ਇਸ ਦੇ ਹੇਠਾਂ ਵਗਦੇ ਨਾਲੇ ਰਾਹੀਂ ਦੱਖਣੀ ਅਤੇ ਮੱਧ ਦਿੱਲੀ ਦਾ ਗੰਦਾ ਪਾਣੀ ਯਮੁਨਾ ਵਿੱਚ ਡਿੱਗਦਾ ਹੈ। ਇਸ ਦੀ ਸਫਾਈ ਲਈ ਕਈ ਵਾਰੀ ਬਜਟ ਬਣਾਏ ਗਏ ਪਰ ਸਫਾਈ ਇਸਦੀ ਫਿਰ ਵੀ ਨਹੀਂ ਹੋ ਪਾਈ।

Advertisement

Advertisement