ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਰ ਚੋਣਾਂ: ਪ੍ਰਧਾਨਗੀ ਲਈ ਤਿਕੋਣਾ ਮੁਕਾਬਲਾ

09:06 AM Dec 10, 2023 IST

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਦਸੰਬਰ
ਬਾਰ ਐਸੋਸੀਏਸ਼ਨ ਜਗਰਾਉਂ ਦੀ ਚੋਣ 15 ਦਸੰਬਰ ਨੂੰ ਹੋਣ ਜਾ ਰਹੀ ਹੈ। ਇਸ ਵਾਰ ਪ੍ਰਧਾਨਗੀ ਦੇ ਅਹੁਦੇ ਲਈ ਤਿਕੋਣਾ ਮੁਕਾਬਲਾ ਹੋਵੇਗਾ ਕਿਉਂਕਿ ਪ੍ਰਧਾਨ ਬਣਨ ਦੇ ਚਾਹਵਾਨ ਤਿੰਨ ਵਕੀਲ ਮੈਦਾਨ ’ਚ ਨਿੱਤਰੇ ਹਨ। ਦੂਜੇ ਪਾਸੇ ਉੱਪ ਪ੍ਰਧਾਨ ਬਣਨ ਲਈ ਮੁਕਾਬਲਾ ਵੀ ਘੱਟ ਦਿਲਚਸਪੀ ਵਾਲਾ ਨਹੀਂ ਹੋਵੇਗਾ।
ਇਸ ਅਹੁਦੇ ਲਈ ਮੈਦਾਨ ’ਚ ਦੋਵੇਂ ਮਹਿਲਾ ਵਕੀਲ ਹਨ। ਸਕੱਤਰ ਬਣਨ ਲਈ ਮੁਕਾਬਲਾ ਵੀ ਦੋ ਉਮੀਦਵਾਰਾਂ ਵਿਚਕਾਰ ਆਹਮੋ-ਸਾਹਮਣਾ ਹੋਵੇਗਾ। ਵੇਰਵਿਆਂ ਮੁਤਾਬਕ ਬਾਰ ਐਸੋਸੀਏਸ਼ਨ ਜਗਰਾਉਂ ਦੇ ਉਂਝ ਤਾਂ 143 ਵਕੀਲ ਹਨ। ਪਰ ਇਨ੍ਹਾਂ ’ਚੋਂ ਵੋਟ ਦੇਣ ਦਾ ਹੱਕ ਸਿਰਫ 120 ਵਕੀਲਾਂ ਨੂੰ ਹੈ। 23 ਵਕੀਲ ਅਜਿਹੇ ਹਨ ਜਿਹੜੇ ਬਾਰ ਐਸੋਸੀਏਸ਼ਨ ਦੇ ਮੈਂਬਰ ਤਾਂ ਹਨ ਪਰ ਵੋਟ ਨਹੀਂ ਪਾ ਸਕਦੇ। ਇਸ ਲਈ ਬਾਕੀ ਬਚਦੇ ਮੈਂਬਰ ਵਕੀਲ ਹੀ ਪ੍ਰਧਾਨ, ਉੱਪ ਪ੍ਰਧਾਨ ਅਤੇ ਸੈਕਟਰੀ ਸਣੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਵੋਟ ਦੇਣਗੇ। ਚੋਣ ਕਰਵਾਉਣ ਲਈ ਆਰਓ ਸੀਨੀਅਰ ਐਡਵੋਕੇਟ ਅਤੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲਾਂਬਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਸਦਰਪੁਰਾ ਪ੍ਰਧਾਨ ਹਨ। ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦੀ ਚੋਣ ਲਈ ਵੋਟਾਂ ਦੇ ਦਿਨ ਹੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਹੋ ਜਾਵੇਗਾ। ਚੋਣ ’ਚ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਜਾਣ ਕਾਰਨ ਇਨ੍ਹੀਂ ਦਿਨੀਂ ਸਰਗਰਮੀ ਪੂਰੀ ਜ਼ੋਰਾਂ ’ਤੇ ਹੈ ਅਤੇ ਸਾਰੇ ਹੀ ਉਮੀਦਵਾਰ ਜ਼ੋਰ ਅਜ਼ਮਾਈ ਕਰ ਰਹੇ ਹਨ।
ਪ੍ਰਧਾਨ ਲਈ ਐਡਵੋਕੇਟ ਗੁਰਤੇਜ ਸਿੰਘ ਗਿੱਲ, ਐਡਵੋਕੇਟ ਸੁਰਿੰਦਰਪਾਲ ਸਿੰਘ ਗਿੰਦਰਾ ਅਤੇ ਐਡਵੋਕੇਟ ਬਿਕਰਮ ਸ਼ਰਮਾ ਮੈਦਾਨ ’ਚ ਹਨ। ਸੈਕਟਰੀ ਲਈ ਸਿੱਧਾ ਮੁਕਾਬਲਾ ਐਡਵੋਕੇਟ ਪਰਲਾਦ ਸਿੰਘ ਧਾਲੀਵਾਲ ਅਤੇ ਸੰਨੀ ਕੁਮਾਰ ਭੰਗਾਨੀ ਵਿਚਕਾਰ ਹੈ। ਉੱਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਕਿਰਨਜੀਤ ਕੌਰ ਅਤੇ ਐਡਵੋਕੇਟ ਉਮਾ ਬਾਵਾ ਚੋਣ ਲੜ ਰਹੀਆਂ ਹਨ। ਐਗਜ਼ੀਕਿਊਟਿਵ ਮੈਂਬਰ ਬਣਨ ਲਈ ਐਡਵੋਕੇਟ ਗੁਰਕੀਰਤ ਸਿੰਘ, ਐਡਵੋਕੇਟ ਸੁਖਪ੍ਰੀਤ ਸਿੰਘ ਕਲੇਰ ਅਤੇ ਐਡਵੋਕੇਟ ਰੀਆ ਜ਼ੋਰ ਅਜ਼ਮਾਈ ਕਰ ਰਹੇ ਹਨ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਕੇ ਕਚਹਿਰੀਆਂ ’ਚ ਪੂਰੀ ਗਹਿਮਾ ਗਹਿਮੀ ਹੈ ਅਤੇ ਚਾਹ ਪਾਰਟੀਆਂ ਦਾ ਦੌਰ ਵੀ ਤੇਜ਼ ਹੈ।

Advertisement

Advertisement