For the best experience, open
https://m.punjabitribuneonline.com
on your mobile browser.
Advertisement

ਬਨੂੜ: ਵਾਰਡ ਪੰਜ ਤੇ ਛੇ ਦੇ ਵਸਨੀਕ ਹਫ਼ਤੇ ਤੋਂ ਪਾਣੀ ਨੂੰ ਤਰਸੇ

10:52 AM Jun 08, 2024 IST
ਬਨੂੜ  ਵਾਰਡ ਪੰਜ ਤੇ ਛੇ ਦੇ ਵਸਨੀਕ ਹਫ਼ਤੇ ਤੋਂ ਪਾਣੀ ਨੂੰ ਤਰਸੇ
ਖਾਲੀ ਭਾਂਡੇ ਖੜਕਾ ਕੇ ਨਾਅਰੇਬਾਜ਼ੀ ਕਰਦੀਆਂ ਹੋਈਆਂ ਔਰਤਾਂ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 7 ਜੂਨ
ਪਿਛਲੇ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝ ਰਹੇ ਬਨੂੜ ਦੇ ਵਾਰਡ ਨੰਬਰ ਪੰਜ ਅਤੇ ਛੇ ਦੀਆਂ ਦੋ ਦਰਜਨ ਤੋਂ ਵੱਧ ਮਹਿਲਾਵਾਂ ਨੇ ਅੱਜ ਨਗਰ ਕੌਂਸਲ ਦੇ ਈਓ ਅਤੇ ਪ੍ਰਧਾਨ ਦੇ ਕਮਰੇ ਦੇ ਬਾਹਰ ਧਰਨਾ ਦਿੱਤਾ। ਔਰਤਾਂ ਦੇ ਹੱਥਾਂ ਵਿੱਚ ਖਾਲੀ ਬਾਲਟੀਆਂ, ਥਾਲੀਆਂ ਅਤੇ ਕੜਛੀਆਂ ਚੁੱਕੀਆਂ ਹੋਈਆਂ ਸਨ। ਉਨ੍ਹਾਂ ਕੌਂਸਲ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਾਮਨੀ ਥੰਮਣ, ਲਲੀਤਾ, ਮਧੂ ਸ਼ਰਮਾ, ਪਰਵੀ, ਵੀਨਾ ਥੰਮਣ, ਰਾਧਿਕਾ, ਮੰਜੂ, ਪੂਜਾ ਥੰਮਣ, ਰਾਮਾ ਪਾਸੀ, ਸੀਮਾ ਜੈਨ, ਭਗਵਾਨਾ ਪਤ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਸਖ਼ਤ ਗਰਮੀ ਦੇ ਬਾਵਜੂਦ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਾਰਡਾਂ ਵਿੱਚ ਪਾਣੀ ਦੀ ਸਪਲਾਈ ਨਾਮਾਤਰ ਹੈ, ਜਿਸ ਕਾਰਨ ਉਨ੍ਹਾਂ ਨੂੰ ਪੀਣ ਲਈ ਵੀ ਦੂਜੇ ਵਾਰਡਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਕੌਂਸਲ ਅਧਿਕਾਰੀਆਂ ਦੇ ਸਾਰਾ ਮਾਮਲਾ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਧਰਨੇ ਮਗਰੋਂ ਹਰਕਤ ਵਿੱਚ ਆਏ ਕੌਂਸਲ ਅਧਿਕਾਰੀਆਂ ਨੇ ਅੱਜ ਸ਼ਾਮ ਤੱਕ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।

Advertisement

ਬਿਜਲੀ ਸਪਲਾਈ ਕਾਰਨ ਆ ਰਹੀ ਹੈ ਸਮੱਸਿਆ: ਕਾਰਜ ਸਾਧਕ ਅਫ਼ਸਰ

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਜੈਨ ਨੇ ਸੰਪਰਕ ਕਰਨ ਤੇ ਦੱਸਿਆ ਕਿ ਬਿਜਲੀ ਦੀ ਘੱਟ ਆ ਰਹੀ ਪਾਵਰ ਸਪਲਾਈ ਕਾਰਨ ਇਨ੍ਹਾਂ ਵਾਰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ।

Advertisement
Author Image

sukhwinder singh

View all posts

Advertisement
Advertisement
×