For the best experience, open
https://m.punjabitribuneonline.com
on your mobile browser.
Advertisement

ਬਨੂੜ: ਸਵਾਰੀ ਵੱਲੋਂ ਕੰਡਕਟਰ ਨੂੰ ਥੱਪੜ ਮਾਰਨ ਕਾਰਨ ਪੀਆਰਟੀਸੀ ਨੇ ਜਾਮ ਲਗਾਇਆ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

11:33 AM Mar 23, 2024 IST
ਬਨੂੜ  ਸਵਾਰੀ ਵੱਲੋਂ ਕੰਡਕਟਰ ਨੂੰ ਥੱਪੜ ਮਾਰਨ ਕਾਰਨ ਪੀਆਰਟੀਸੀ ਨੇ ਜਾਮ ਲਗਾਇਆ  ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 23 ਮਾਰਚ
ਜ਼ੀਰਕਪੁਰ ਤੋਂ ਰਾਜਪੁਰਾ ਜਾ ਰਹੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਕੰਡਕਟਰ ਦੀ ਮਾਰ ਕੁੱਟ ਦੇ ਰੋਸ ਵਜੋਂ ਅੱਜ ਸਵੇਰੇ ਬਨੂੜ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਪੀਆਰਟੀਸੀ ਦੇ ਡਰਾਈਵਰਾਂ-ਕੰਡਕਟਰਾਂ ਨੇ ਸੜਕ ਦੇ ਵਿਚਾਲੇ ਬੱਸਾਂ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ। ਦਸ ਵਜੇ ਤੋਂ ਲੈ ਕੇ ਪੌਣੇ ਗਿਆਰਾਂ ਵਜੇ ਤੱਕ ਲੱਗੇ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਥਾਣਾ ਬਨੂੜ ਦੇ ਏਐੱਸਆਈ ਜਸਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਰਮਚਾਰੀਆਂ ਨੂੰ ਸ਼ਾਂਤ ਕੀਤਾ ਤੇ ਬਣਦੀ ਕਾਰਵਾਈ ਦਾ ਭਰੋਸਾ ਦੇ ਜਾਮ ਖੁੱਲ੍ਹਵਾਇਆ, ਜਿਸ ਮਗਰੋਂ ਆਵਾਜਾਈ ਬਹਾਲ ਹੋਈ ਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਤੀ-ਪਤਨੀ ਆਪਣੇ ਬੱਚੇ ਸਮੇਤ ਜ਼ੀਰਕਪੁਰ ਤੋਂ ਬਨੂੜ ਲਈ ਚੜ੍ਹੇ ਸਨ। ਜ਼ੀਰਕਪੁਰ ਵਿਖੇ ਚੌਕ ਤੋਂ ਕੁੱਝ ਅੱਗੇ ਜਾ ਕੇ ਬੱਸ ਰੋਕੇ ਜਾਣ ਕਾਰਨ ਜੋੜੇ ਦੀ ਬੱਸ ਕੰਡਕਟਰ ਨਾਲ ਬਹਿਸ ਹੋ ਗਈ ਸੀ। ਉਨ੍ਹਾਂ ਬਨੂੜ ਵਿਖੇ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ। ਬੱਸ ਦੇ ਕੰਡਕਟਰ ਨੇ ਦੋਸ਼ ਲਾਇਆ ਕਿ ਸਵਾਰੀ ਨੇ ਬਨੂੜ ਵਿਖੇ ਬੱਸ ਤੋਂ ਉਤਰ ਕੇ ਉਸ ਨਾਲ ਹੱਥੋ-ਪਾਈ ਕੀਤੀ ਤੇ ਥੱਪੜ ਮਾਰੇ। ਇਸ ਦੇ ਰੋਸ ਵਜੋਂ ਉਨ੍ਹਾਂ ਬੱਸ ਟੇਢੀ ਕਰਕੇ ਰਸਤੇ ਵਿੱਚ ਲਗਾ ਲਈ। ਇਸ ਦੌਰਾਨ ਉੱਥੇ ਹੋਰ ਬੱਸਾਂ ਵੀ ਆ ਗਈਆਂ। ਕੰਡਕਟਰ ਨਾਲ ਝਗੜਨ ਵਾਲੀ ਸਵਾਰੀ ਨੇ ਵੀ ਦੋਸ਼ ਲਾਇਆ ਕਿ ਪੈਪਸੂ ਦੇ ਡਰਾਈਵਰਾਂ-ਕੰਡਕਟਰਾਂ ਵੱਲੋਂ ਬਾਅਦ ਵਿੱਚ ਉਸ ਦੀ ਵੀ ਮਾਰਕੁੱਟ ਕੀਤੀ ਗਈ।  ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਜਾਮ ਖੁੱਲ੍ਹਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×