ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਮੰਡੀ ਝੋਨੇ ਦੀਆਂ ਬੋਰੀਆਂ ਨਾਲ ਨੱਕੋ-ਨੱਕ ਭਰੀ

08:57 AM Oct 18, 2024 IST

ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਕਤੂਬਰ
ਬਨੂੜ ਦੀ ਅਨਾਜ ਮੰਡੀ ਵਿੱਚ ਹਰ ਪਾਸੇ ਦੀਆਂ ਝੋਨੇ ਦੀਆਂ ਬੋਰੀਆਂ ਦੀਆਂ ਅੰਬਾਰ ਨਜ਼ਰ ਆ ਰਹੀਆਂ ਹਨ। ਮੰਡੀ ਵਿੱਚ ਹੁਣ ਤੱਕ ਆਏ 95 ਹਜ਼ਾਰ ਕੁਇੰਟਲ ਦੇ ਕਰੀਬ ਝੋਨੇ ਵਿੱਚੋਂ ਸਿਰਫ਼ 3200 ਕੁਇੰਟਲ ਝੋਨੇ ਦੀ ਹੀ ਚੁਕਾਈ ਹੋਈ ਹੈ। ਮੰਡੀ ਵਿੱਚ ਤਿੰਨ ਲੱਖ ਤੋਂ ਵੱਧ ਬੋਰੀਆਂ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਹਨ। ਸਾਰੇ ਪਾਸੇ ਝੋਨੇ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਕਿਸਾਨਾਂ ਨੂੰ ਆਪਣਾ ਝੋਨਾ ਮੰਡੀ ਵਿੱਚ ਲਿਆਉਣ ਲਈ ਟਰੈਕਟਰ-ਟਰਾਲੀਆਂ ਵਾੜਨੇ ਵੀ ਔਖੇ ਹੋ ਗਏ ਹਨ। ਪੱਤਰਕਾਰਾਂ ਦੀ ਟੀਮ ਨੇ ਬਨੂੜ, ਮਾਣਕਪੁਰ, ਖੇੜਾ ਗੱਜੂ, ਜਲਾਲਪੁਰ ਅਤੇ ਖੇੜੀ ਗੁਰਨਾ ਵਿੱਚ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਜਾ ਕੇ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਰੀਆਂ ਥਾਵਾਂ ’ਤੇ ਹੀ ਝੋਨੇ ਦੀਆਂ ਵੱਡੀ ਮਾਤਰਾ ਵਿਚ ਢੇਰੀਆਂ ਦੀ ਲਿਫ਼ਟਿੰਗ ਹੋਣੀ ਬਾਕੀ ਹੈ। ਸਾਰੀਆਂ ਮੰਡੀਆਂ ਵਿੱਚ ਹੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਆ ਰਹੀ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ ਬਨੂੜ ਨੇ ਆਖਿਆ ਕਿ ਜੇਕਰ ਇੱਕ ਦੋ ਦਿਨ ਹੋਰ ਲਿਫ਼ਟਿੰਗ ਆਰੰਭ ਨਾ ਹੋਈ ਤਾਂ ਮੰਡੀਆਂ ਵਿਚ ਝੋਨਾ ਸੁੱਟਣ ਲਈ ਥਾਂ ਨਹੀਂ ਬਚੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ੈਲਰ ਮਾਲਕਾਂ ਦੀਆਂ ਹੱਕੀ ਮੰਗਾਂ ਮੰਨ ਕੇ ਬਿਨ੍ਹਾਂ ਕਿਸੇ ਦੇਰੀ ਤੋਂ ਸ਼ੈਲਰਾਂ ਦੀ ਮੰਡੀਆਂ ਵਿਚ ਆਮਦ ਯਕੀਨੀ ਬਣਾਈ ਜਾਵੇ। ਮਾਰਕੀਟ ਕਮੇਟੀ ਬਨੂੜ ਦੇ ਲੇਖਾਕਾਰ ਗੁਰਮੀਤ ਸਿੰਘ ਨੇ ਸੰਪਰਕ ਕਰਨ ਤੇ ਮੰਡੀ ਵਿੱਚ ਤਿੰਨ ਲੱਖ ਤੋਂ ਵਧੇਰੇ ਬੋਰੀਆਂ ਝੋਨੇ ਦੀਆਂ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰੋਜ਼ਾਨਾ ਜ਼ਿਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਰਹੀ ਹੈ।

Advertisement

Advertisement