For the best experience, open
https://m.punjabitribuneonline.com
on your mobile browser.
Advertisement

ਬਨੂੜ ਹਾਊਸਫੈੱਡ ਕੰਪਲੈਕਸ ਕਮੇਟੀ ’ਤੇ ਮਾਸਟਰ ਕੌਰ ਸਿੰਘ ਗਰੁੱਪ ਮੁੜ ਕਾਬਜ਼

08:04 AM Jun 27, 2024 IST
ਬਨੂੜ ਹਾਊਸਫੈੱਡ ਕੰਪਲੈਕਸ ਕਮੇਟੀ ’ਤੇ ਮਾਸਟਰ ਕੌਰ ਸਿੰਘ ਗਰੁੱਪ ਮੁੜ ਕਾਬਜ਼
ਹਾਊਸਫੈੱਡ ਕੰਪਲੈਕਸ ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ। -ਫੋਟੋ: ਚਿੱਲਾ
Advertisement

ਪੱਤਰ ਪ੍ਰੇਰਕ
ਬਨੂੜ, 26 ਜੂਨ
ਬਨੂੜ ਦੇ ਹਾਊਸਫੈੱਡ ਕੰਪਲੈਕਸ ਦਾ ਪ੍ਰਬੰਧ ਚਲਾ ਰਹੀ ਬਾਬਾ ਜ਼ੋਰਾਵਰ ਸਿੰਘ ਸਹਿਕਾਰੀ ਮਕਾਨ ਉਸਾਰੀ ਸਭਾ ’ਤੇ ਮੁੜ ਮਾਸਟਰ ਕੌਰ ਸਿੰਘ ਗਰੁੱਪ ਦਾ ਕਬਜ਼ਾ ਹੋ ਗਿਆ ਹੈ। 10 ਅਕਤੂਬਰ 2023 ਨੂੰ ਹੋਈ ਚੋਣ ਵਿੱਚ ਸਭਾ ਦੇ ਚੁਣੇ ਹੋਏ ਨੌਂ ਮੈਂਬਰਾਂ ਵਿੱਚੋਂ ਪੰਜ ਮੈਂਬਰਾਂ ਨੇ ਬਹਾਦਰ ਸਿੰਘ ਨੂੰ ਪ੍ਰਧਾਨ ਚੁਣਿਆ ਸੀ ਪਰ ਕੁੱਝ ਸਮੇਂ ਬਾਅਦ ਹੀ ਪ੍ਰਧਾਨ ਦਾ ਬਹੁਮਤ ਘੱਟ ਰਹਿ ਗਿਆ ਸੀ। ਫਿਰ 7 ਜੂਨ 2024 ਨੂੰ ਪੰਜ ਮੈਂਬਰਾਂ ਨੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਕਰ ਦਿੱਤਾ ਸੀ। ਪਿਛਲੇ ਅੱਠ ਮਹੀਨਿਆਂ ਵਿੱਚ ਕੋਈ ਮਤਾ ਪਾਸ ਨਾ ਹੋ ਸਕਣ ਕਾਰਨ ਕੰਪਲੈਕਸ ਦੇ 26 ਦੇ ਕਰੀਬ ਮੁਲਾਜ਼ਮਾਂ ਨੂੰ ਅਪਰੈਲ ਤੋਂ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਸਨ।
ਹੁਣ ਮਾਸਟਰ ਕੌਰ ਸਿੰਘ, ਗੁਰਨਾਮ ਸਿੰਘ ਤੇ ਮਨਜੀਤ ਕੌਰ ਦੀ ਹਮਾਇਤ ਨਾਲ ਰੀਨਾ ਸੈਣੀ ਪ੍ਰਧਾਨ ਅਤੇ ਅਮਰਜੀਤ ਕੌਰ ਮੀਤ ਪ੍ਰਧਾਨ ਚੁਣੇ ਗਏ ਹਨ। ਨਵੀਂ ਬਣੀ ਸਭਾ ਦੀ ਪਹਿਲੀ ਮੀਟਿੰਗ ਵਿੱਚ ਹੀ ਵੱਖ-ਵੱਖ ਮਤੇ ਪਾਸ ਕੀਤੇ ਗਏ।
ਪ੍ਰਧਾਨ ਰੀਨਾ ਸੈਣੀ ਨੇ ਦੱਸਿਆ ਕਿ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰਿਲੀਜ਼ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੈਮਰਿਆਂ, ਲਿਫ਼ਟਾਂ ਅਤੇ ਸਕਿਓਰਟੀ ਦੇ ਠੇਕਿਆਂ ਦੀ ਮਿਆਦ ਛੇ ਮਹੀਨੇ ਲਈ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕੰਮਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ।

Advertisement

ਡਿਫ਼ਾਲਟਰਾਂ ਵੱਲ ਕਰੋੜ ਤੋਂ ਵੱਧ ਰਾਸ਼ੀ ਬਕਾਇਆ

ਪ੍ਰਧਾਨ ਰੀਨਾ ਸੈਣੀ ਨੇ ਦੱਸਿਆ ਕਿ ਅੱਠ ਮਹੀਨਿਆਂ ਵਿੱਚ ਸੀਐੱਮਸੀ (ਕਾਮਨ ਮੈਂਟੀਨੈਂਸ ਚਾਰਜਿਜ਼) ਇਕੱਤਰ ਨਾ ਕੀਤੇ ਜਾਣ ਕਾਰਨ ਡਿਫਾਲਟਰ ਅਲਾਟੀਆਂ ਵੱਲ 1,08,36,206 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਡਿਫ਼ਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕੋਲੋਂ 124 ਡਿਫ਼ਾਲਟਰਾਂ ਖ਼ਿਲਾਫ਼ ਸਾਲਸੀ ਕੇਸ ਚਲਾਉਣ ਦੀ ਮਨਜ਼ੂਰੀ ਵੀ ਮੰਗੀ ਗਈ ਹੈ।

Advertisement
Author Image

Advertisement
Advertisement
×