ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਨੂੜ ਕੌਂਸਲ ਦੀ ਜ਼ਮੀਨ ਤੋਂ ਡੀਸੀ ਵੱਲੋਂ ਪ੍ਰਾਈਵੇਟ ਵਿਅਕਤੀ ਦੀ ਮਲੀਕਅਤ ਦਾ ਦਾਅਵਾ ਰੱਦ

08:30 AM Aug 07, 2024 IST

ਬਨੂੜ: ਬਨੂੜ ਨਗਰ ਕੌਂਸਲ ਦੀ ਮਲਕੀਅਤ ਬਹੁ-ਕੀਮਤੀ 150 ਵਿੱਘੇ 2 ਬਿਸਵੇ ਜ਼ਮੀਨ ਦੀ ਗਿਰਦਾਵਰੀ ਨੂੰ ਆਧਾਰ ਬਣਾ ਕੇ ਪ੍ਰਾਈਵੇਟ ਵਿਅਕਤੀ ਵੱਲੋਂ ਕੀਤੇ ਜਾਂਦੇ ਮਲਕੀਅਤ ਦੇ ਦਾਅਵੇ ਨੂੰ ਮੁਹਾਲੀ ਦੀ ਡੀਸੀ ਨੇ ਰੱਦ ਕਰ ਦਿੱਤਾ ਹੈ। ਐੱਸਡੀਐੱਮ ਮੁਹਾਲੀ ਵੱਲੋਂ ਬਨੂੜ ਦੇ ਨਾਇਬ ਤਹਿਸੀਲਦਾਰ ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਸਬੰਧਤ ਵਿਅਕਤੀ ਦੇ ਦਾਅਵਿਆਂ ਨੂੰ ਖਾਰਜ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਅਕਤੀ ਦੀ ਦਰਖ਼ਾਸਤ ਨੂੰ ਦਫ਼ਤਰ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਜ਼ਮੀਨ ਦੀ ਗਿਰਦਾਵਰੀ ਗਲਤ ਢੰਗ ਨਾਲ ਤਬਦੀਲ ਕਰਨ ਵਾਲੇ ਕਾਨੂੰਗੋ ਅਤੇ ਪਟਵਾਰੀ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਦੀ ਵੀ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਮੁਹਾਲੀ ਦੇ ਡੀਸੀ ਮਾਮਲੇ ਦਾ ਚਾਰ ਹਫ਼ਤਿਆਂ ਵਿੱਚ ਨਿਬੇੜਾ ਕਰਨ ਲਈ ਕਿਹਾ ਗਿਆ ਸੀ। -ਪੱਤਰ ਪ੍ਰੇਰਕ

Advertisement

Advertisement
Advertisement