ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਤੋ ਕਟਾਰੀਆ ਵੱਲੋਂ ਵਿੱਜ ਨਾਲ ਮੁਲਾਕਾਤ

06:42 AM Mar 29, 2024 IST

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੇ ਅੱਜ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਉਨ੍ਹਾਂ ਦੇ ਅੰਬਾਲਾ ਕੈਂਟ ਸਥਿਤ ਘਰ ਪਹੁੰਚ ਕੇ ਮੁਲਾਕਾਤ ਕੀਤੀ। ਬੰਤੋ ਕਟਾਰੀਆ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਪਾਰਟੀ ਨਾਲ ਚੱਲ ਰਹੀ ਨਰਾਜ਼ਗੀ ਕਿਤੇ ਉਸ ਉੱਤੇ ਭਾਰੀ ਨਾ ਪੈ ਜਾਵੇ। ਉਹ ਜਾਣਦੀ ਹੈ ਕਿ ਜੇ ਅਨਿਲ ਵਿੱਜ ਘਰੋਂ ਨਾ ਨਿਕਲੇ ਤਾਂ ਕੈਂਟ ਵਿਧਾਨ ਸਭਾ ਹਲਕੇ ਤੋਂ ਉਸ ਦੀ ਹਾਰ ਤੈਅ ਹੈ। ਇਸ ਚਿੰਤਾ ਨੂੰ ਮੁੱਖ ਰੱਖਦਿਆਂ ਹੀ ਉਹ ਅੱਜ ਦੂਜੀ ਵਾਰ ਅਨਿਲ ਨਾਲ ਮੁਲਾਕਾਤ ਕਰਨ ਲਈ ਅੰਬਾਲਾ ਪਹੁੰਚੀ ਸੀ। ਅੰਬਾਲਾ ਤੋਂ ਤਿੰਨ ਵਾਰ ਐਮਪੀ ਰਹੇ ਉਨ੍ਹਾਂ ਦੇ ਪਤੀ ਮਰਹੂਮ ਰਤਨ ਲਾਲ ਕਟਾਰੀਆ ਨੂੰ ਲਗਾਤਾਰ ਦੋ ਵੇਰ (2004 ਅਤੇ 2009) ਕਾਂਗਰਸ ਉਮੀਦਵਾਰ ਸ਼ੈਲਜਾ ਕੋਲੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਬੰਤੋ ਕਟਾਰੀਆ ਨੇ ਕਿਹਾ ਕਿ ਅੰਬਾਲਾ ਕੈਂਟ ਦੇ ਮੰਡਲਾਂ ਲਈ ਵਿੱਜ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇੱਥੇ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ।

Advertisement

Advertisement