For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰਾਂ ਤੋਂ ਪਾਬੰਦੀਸ਼ੁਦਾ ਪੌਲੀਥੀਨ ਬਰਾਮਦ

08:44 AM Feb 02, 2024 IST
ਦੁਕਾਨਦਾਰਾਂ ਤੋਂ ਪਾਬੰਦੀਸ਼ੁਦਾ ਪੌਲੀਥੀਨ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦਵਿੰਦਰ ਸਿੰਘ
ਯਮੁਨਾਨਗਰ, 1 ਫਰਵਰੀ
ਪਾਬੰਦੀਸ਼ੁਦਾ ਪੌਲੀਥੀਨ ਰੱਖਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਨਿਗਮ ਨੇ ਕਾਰਵਾਈ ਕੀਤੀ ਹੈ। ਨਿਗਮ ਦੀ ਟੀਮ ਨੇ ਵਾਰਡ-17 ਦੇ ਕੈਂਪ ਬਾਜ਼ਾਰ ਵਿੱਚ ਛਾਪਾ ਮਾਰ ਕੇ ਪੰਜ ਦੁਕਾਨਦਾਰਾਂ ਕੋਲੋਂ ਪਾਬੰਦੀਸ਼ੁਦਾ ਪੌਲੀਥੀਨ ਬਰਾਮਦ ਕੀਤਾ ਹੈ। ਨਿਗਮ ਅਧਿਕਾਰੀਆਂ ਨੇ ਉਕਤ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਉਨ੍ਹਾਂ ਤੋਂ ਜੁਰਮਾਨੇ ਦੀ ਰਕਮ ਵਸੂਲੀ ਹੈ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੇ ਨਿਰਦੇਸ਼ਾਂ ’ਤੇ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਉਣ ਲਈ ਜ਼ੋਨ 1 ਵਿੱਚ ਸੀਐੱਸਆਈ ਸੁਨੀਲ ਦੱਤ ਅਤੇ ਜ਼ੋਨ 2 ਵਿੱਚ ਸੀਐੱਸਆਈ ਹਰਜੀਤ ਸਿੰਘ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ। ਟੀਮ ਵਿੱਚ ਐੱਸਆਈ ਗੋਵਿੰਦ ਸ਼ਰਮਾ, ਐੱਸਆਈ ਸੁਸ਼ੀਲ ਕੁਮਾਰ, ਏਐੱਸਆਈ ਕ੍ਰਿਸ਼ਨਾ ਰਾਣਾ, ਰਣਬੀਰ ਸਿੰਘ, ਰਾਕੇਸ਼ ਤੇਜਲੀ ਅਤੇ ਹੋਮ ਗਾਰਡ ਦੇ ਜਵਾਨ ਸ਼ਾਮਲ ਹਨ। ਟੀਮ ਅੱਜ ਕੈਂਪ ਬਾਜ਼ਾਰ ਵਿੱਚ ਪਹੁੰਚੀ ਅਤੇ ਕਈ ਦੁਕਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੰਜ ਦੁਕਾਨਦਾਰਾਂ ਕੋਲੋਂ ਪੌਲੀਥੀਨ ਬਰਾਮਦ ਹੋਇਆ ਹੈ। ਐੱਸਆਈ ਗੋਵਿੰਦ ਸ਼ਰਮਾ ਨੇ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਦੀਆਂ 19 ਵਸਤਾਂ ਜਿਵੇਂ ਪੌਲੀਥੀਨ, ਪਲਾਸਟਿਕ ਦੇ ਚਮਚੇ, ਗਲਾਸ, ਆਈਸ ਕਰੀਮ ਦੀਆਂ ਡੰਡੀਆਂ, ਪਲੇਟਾਂ, ਕੱਪ, ਕਾਂਟੇ, ਮਠਿਆਈ ਦੇ ਡੱਬਿਆਂ ’ਤੇ ਫੋਇਲ, ਸੱਦਾ ਪੱਤਰ, ਸਿਗਰਟ ਦੇ ਪੈਕਟ ਤੇ ਥਰਮੋਕੋਲ ਸਜਾਵਟੀ ਵਸਤੂਆਂ ’ਤੇ ਪੂਰੀ ਤਰ੍ਹਾਂ ਨਾਲ ਮੁਕੰਮਲ ਪਾਬੰਦੀ ਹੈ। ਨਗਰ ਨਿਗਮ ਖੇਤਰ ਵਿੱਚ ਪਾਬੰਦੀ ਦੇ ਬਾਵਜੂਦ ਕੁਝ ਦੁਕਾਨਦਾਰ ਇਹ ਪੌਲੀਥੀਨ ਵਿੱਚ ਸਾਮਾਨ ਵੇਚ ਰਹੇ ਹਨ, ਜੋ ਕਿ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਹੈ। ਅਜਿਹਾ ਕਰਨ ਵਾਲੇ ਦੁਕਾਨਦਾਰਾਂ ਅਤੇ ਹੋਰ ਵਿਕਰੇਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement