ਬੈਂਕ ਦਾ ਸਾਈਨ ਬੋਰਡ ਚੋਰੀ
07:58 AM Feb 03, 2025 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 2 ਫਰਵਰੀ
ਤਰਨ ਤਾਰਨ-ਪੱਟੀ ਸੜਕ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਸਰਹਾਲੀ ਖੁਰਦ ਦਾ ਜ਼ਮੀਨ ਵਿੱਚ ਗੱਡਿਆ ਲੋਹੇ ਦਾ ਸਾਈਨ ਬੋਰਡ ਚੋਰੀ ਕਰ ਲਿਆ ਗਿਆ| ਇਹ ਸਾਈਨ ਬੋਰਡ ਸ਼ੁਕਰਵਾਰ-ਸਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਚੋਰੀ ਕੀਤਾ ਗਿਆ ਹੈ। ਬੈਂਕ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਸ਼ਨਿਚਰਵਾਰ ਨੂੰ ਸਵੇਰ ਬੈਂਕ ਆਉਣ ਮੌਕੇ ਮਿਲੀ| ਇਸ ਸਬੰਧੀ ਥਾਣਾ ਸਰਹਾਲੀ ਦੇ ਏਐਸਆਈ ਗੱਜਣ ਸਿੰਘ ਨੇ ਦੱਸਿਆ ਕਿ ਬੈਂਕ ਦੇ ਮੈਨੇਜਰ ਸ਼ਿਵ ਕੁਮਾਰ ਸ਼ਰਮਾ ਦੀ ਸ਼ਿਕਾਇਤ ’ਤੇ ਬੀਐੱਨਐੱਸ ਦੀ ਦਫ਼ਾ 303 (2) ਅਧੀਨ ਇੱਕ ਕੇਸ ਦਰਜ ਕਰ ਲਿਆ ਗਿਆ ਹੈ| ਮੰਨਿਆ ਜਾ ਰਿਹਾ ਹੈ ਕਿ ਇਹ ਸਾਈਨ ਬੋਰਡ ਨਸ਼ੇੜੀਆਂ ਵੱਲੋਂ ਚੋਰੀ ਕੀਤਾ ਗਿਆ ਹੋ ਹੋ ਸਕਦਾ ਹੈ|
Advertisement
Advertisement
Advertisement