ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੁਕਸਾਨੀਆਂ ਫ਼ਸਲਾਂ ਦਾ ਬੀਮਾ ਨਾ ਮਿਲਣ ’ਤੇ ਕਿਸਾਨਾਂ ਵੱਲੋਂ ਬੈਂਕ ਦਾ ਘਿਰਾਓ

08:49 AM Sep 04, 2024 IST
ਸਿਰਸਾ ਵਿਚ ਫ਼ਸਲਾਂ ਦਾ ਬੀਮਾ ਨਾ ਮਿਲਣ ’ਤੇ ਬੈਂਕ ਦੇ ਬਾਹਰ ਧਰਨਾ ਦਿੰਦੇ ਹੋਏ ਕਿਸਾਨ।

ਪ੍ਰਭੂ ਦਿਆਲ
ਸਿਰਸਾ, 3 ਸਤੰਬਰ
ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਕਿਸਾਨਾਂ ਨੂੰ ਪਿਛਲੇ ਸਾਲਾਂ ਦਾ ਬੀਮਾ ਕਲੇਮ ਨਾ ਮਿਲਣ ’ਤੇ ਰੋਹ ’ਚ ਆਏ ਕਿਸਾਨਾਂ ਨੇ ਸ਼ਹਿਰ ’ਚ ਰੋਸ ਪ੍ਰਦਰਸ਼ਨ ਕਰਕੇ ਬੈਂਕ ਤੇ ਐਲਡੀਐਮ ਦੇ ਦਫ਼ਤਰ ਦਾ ਘਿਰਾਓ ਕੀਤਾ। ਕਿਸਾਨਾਂ ਨੇ ਕਾਫੀ ਦੇਰ ਤੱਕ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਸਰਕਾਰ ਤੇ ਖੇਤੀਬਾੜੀ ਵਿਭਾਗ, ਬੈਂਕ ਤੇ ਖੇਤੀ ਬੀਮਾ ਕੰਪਨੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਏਕਤਾ ਨਾਲ ਜੁੜੇ ਕਾਰਕੁਨ ਅੱਜ ਜਾਟ ਧਰਮਸ਼ਾਲਾ ਇਕੱਠੇ ਹੋਏ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਐੱਲਡੀਐੱਮ ਦੇ ਦਫ਼ਤਰ ਦੇ ਬਾਹਰ ਪੁੱਜ ਕੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ 31 ਜੁਲਾਈ 2023 ਨੂੰ ਬੈਂਕਾਂ ਵੱਲੋਂ ਕਿਸਾਨਾਂ ਦੇ ਖਾਤਿਆਂ ’ਚੋਂ ਸਾਉਣੀ ਦੇ ਬੀਮੇ ਦਾ ਪ੍ਰੀਮੀਅਮ ਕੱਟਿਆ ਗਿਆ। ਸਾਉਣੀ-2023 ਵਿੱਚ ਨਰਮਾ ਦੀ ਫ਼ਸਲ ਨੂੰ ਗੁਲਾਬੀ ਕੀੜੇ ਨੇ ਤਬਾਹ ਕਰ ਦਿੱਤਾ ਸੀ ਪਰ ਸਾਜ਼ਿਸ਼ ਤਹਿਤ ਉਹ ਕਿਸਾਨਾਂ ਨੂੰ ਬੀਮਾ ਕਲੇਮ ਦੇਣ ਦੀ ਬਜਾਏ ਪੋਰਟਲ-ਪੋਰਟਲ ਦੀ ਖੇਡ ਖੇਡਦੇ ਹੋਏ ਕਿਸਾਨਾਂ ਨੂੰ ਬੀਮੇ ਦਾ ਭੁਗਤਾਨ ਕੀਤਾ ਪ੍ਰੀਮੀਅਮ ਵਾਪਸ ਕਰ ਰਹੇ ਹਨ। ਸਿਰਸਾ ਜ਼ਿਲ੍ਹੇ ਦੇ ਲਗਪਗ ਸਾਰੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਦਾ ਕਹਿਰ ਸੀ ਪਰ ਵਿਭਾਗ ਨੇ ਸਿਰਫ਼ 93 ਪਿੰਡਾਂ ਦਾ ਨੁਕਸਾਨ ਹੋਣ ਦੀ ਰਿਪੋਰਟ ਦਿੱਤੀ ਹੈ ਜਿਨ੍ਹਾਂ ਵਿੱਚੋਂ 7 ਪਿੰਡਾਂ ਦਾ ਨੁਕਸਾਨ 32 ਤੋਂ 674 ਰੁਪਏ ਪ੍ਰਤੀ ਏਕੜ ਦੱਸਿਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਹਾਲੇ 2020 ਦੀ ਸਾਉਣੀ ਦੀ ਫ਼ਸਲ ਦਾ ਵੀ ਕਈ ਪਿੰਡਾਂ ਦੇ ਕਿਸਾਨਾਂ ਨੂੰ ਬੀਮਾ ਕਲੇਮ ਨਹੀਂ ਮਿਲਿਆ ਹੈ। ਬਾਅਦ ਵਿੱਚ ਖੇਤੀ ਵਿਭਾਗ ਤੇ ਬੈਂਕ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਜਲਦੀ ਬੀਮਾ ਕਲੇਮ ਦਿੱਤੇ ਜਾਣ ਦਾ ਭਰੋਸਾ ਦਿਵਾਇਆ।

Advertisement

Advertisement