For the best experience, open
https://m.punjabitribuneonline.com
on your mobile browser.
Advertisement

ਬੈਂਕ ਐਂਪਲਾਈਜ਼ ਫੈਡਰੇਸ਼ਨ ਵੱਲੋਂ ਪਹਿਲੀ ਨਵੰਬਰ ਦੀ ਛੁੱਟੀ ਕਰਨ ਦੀ ਮੰਗ

05:53 AM Oct 31, 2024 IST
ਬੈਂਕ ਐਂਪਲਾਈਜ਼ ਫੈਡਰੇਸ਼ਨ ਵੱਲੋਂ ਪਹਿਲੀ ਨਵੰਬਰ ਦੀ ਛੁੱਟੀ ਕਰਨ ਦੀ ਮੰਗ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਕਤੂਬਰ
ਪੰਜਾਬ ਗ੍ਰਾਮੀਣ ਬੈਂਕ ਐਂਪਲਾਇਜ਼ ਫੈਡਰੇਸ਼ਨ ਨੇ ਪੰਜਾਬ ਵਿੱਚ ਬੈਂਕ ਕਰਮਚਾਰੀਆ ਨੂੰ 1 ਨਵੰਬਰ ਦੀ ਛੁੱਟੀ ਕਰਨ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਆਗੂਆਂ ਗੁਰਨਾਮ ਸਿੰਘ ਤੇ ਦੀਵਾਨ ਸਿੰਘ ਨੇ ਮੁੱਖ ਮੰਤਰੀ ਨੂੰ ਇਸ ਸਬੰਧ ਵਿੱਚ ਭੇਜੀ ਮੇਲ ਵਿੱਚ ਬੇਨਤੀ ਕੀਤੀ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਦੀ ਮਿਤੀ ਬਾਰੇ ਕਾਫੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਵੀ ਹੈ, ਵਿਸ਼ਕਰਮਾ ਦਿਵਸ ਵੀ ਹੈ ਤੇ ਜ਼ਿਆਦਾਤਰ ਪੰਜਾਬੀ ਦੀਵਾਲੀ ਵੀ 1 ਨਵੰਬਰ ਨੂੰ ਹੀ ਮਨਾ ਰਹੇ ਹਨ। ਇਸ ਲਈ ਪਹਿਲੀ ਨਬੰਵਰ ਨੂੰ ਛੁੱਟੀ ਐਲਾਨੀ ਜਾਵੇ।

Advertisement

Advertisement
Advertisement
Author Image

Advertisement