ਬੈਂਕ ਮੁਲਾਜ਼ਮ ਦੀ ਸੜਕ ਹਾਦਸੇ ਵਿੱਚ ਮੌਤ
08:47 AM Jun 25, 2024 IST
ਪੱਤਰ ਪ੍ਰੇਰਕ
ਟੋਹਾਣਾ, 24 ਜੂਨ
ਬੈਂਕ ਦੀਆਂ ਕਿਸ਼ਤਾਂ ਉਗਰਾਹੀ ਲਈ ਜਾ ਰਹੇ ਨਿੱਜੀ ਬੈਂਕ ਦੇ ਅਧਿਕਾਰੀ ਜੋਗਿੰਦਰ ਸਿੰਘ (28) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਮੁਤਾਬਿਕ ਜੋਗਿੰਦਰ ਪਿੰਡ ਜੋਗੇਵਾਲਾ ਜ਼ਿਲ੍ਹਾ ਸਿਰਸਾ ਦਾ ਵਾਸੀ ਸੀ ਤੇ ਉਹ ਫਤਿਹਾਬਾਦ ਦੇ ਬੈਂਕ ਵਿੱਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਪਿੱਛੋਂ ਤੇਜ਼ ਰਫ਼ਤਾਰ ਕਾਰ ਵੱਲੋਂ ਉਸ ਦੇ ਮੋਟਰਸਾਈਕਲ ਨਾਲ ਟੱਕਰ ਮਾਰਨ ਕਾਰਨ ਉਹ ਸੜਕ ’ਤੇ ਜਾ ਡਿੱਗਾ। ਸਿਰ ਵਿੱਚ ਸੱਟਾਂ ਲੱਗਣ ’ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਕਾਰ ਆਈ-20 ਦੱਸੀ ਗਈ ਹੈ ਤੇ ਨੰਬਰ ਪਲੇਟ ’ਤੇ ਚੇਅਰਮੈਨ ਦੀ ਪੱਟੀ ਲਗੀ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਫ਼ਰਾਰ ਹੋ ਗਿਆ। ਪੁਲੀਸ ਟੀਮ ਕਾਰ ਤੇ ਮੋਟਰਸਾਈਕਲ ਨੂੰ ਥਾਣੇ ਲੈ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Related News
Advertisement