For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ਼ ਦੀ ਗੋਲੀਬਾਰੀ ਦੋਰਾਨ ਬੰਗਲਾਦੇਸ਼ੀ ਤਸਕਰ ਦੀ ਮੌਤ

05:05 PM Aug 12, 2024 IST
ਬੀਐੱਸਐੱਫ਼ ਦੀ ਗੋਲੀਬਾਰੀ ਦੋਰਾਨ ਬੰਗਲਾਦੇਸ਼ੀ ਤਸਕਰ ਦੀ ਮੌਤ
Advertisement
ਕੋਲਕਾਤਾ, 12 ਅਗਸਤ
ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਭਾਰਤ ਬੰਗਲਾਦੇਸ਼ ਸੀਮਾ ’ਤੇ ਤਸਕਰਾਂ ਦੇ ਇਕ ਸਮੂਹ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਤੇ ਕੀਤੇ ਗਏ ਹਮਲੇ ਤੋਂ ਬਾਅਦ ਕੀਤੀ ਜਵਾਬੀ ਗੋਲੀਬਾਰੀ ਵਿਚ ਇਕ ਬੰਗਲਾਦੇਸ਼ੀ ਤਸਕਰ ਮਾਰਿਆ ਗਿਆ। ਬੀਐੱਸਐੱਫ਼ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਲਾਕੇ ਵਿਚ ਗਸ਼ਤ ਕਰ ਰਹੇ ਜਵਾਨ ਨੇ ਸਮਾਨ ਸਮੇਤ ਭਾਰਤੀ ਖੇਤਰ ਤੋਂ ਬੰਗਲਾਦੇਸ਼ ਵੱਲ ਜਾਣ ਮੌਕੇ ਕੁਝ ਵਿਅਕਤੀਆਂ ਨੂੰ ਰੋਕਿਆ ਪਰ ਉਥੇ ਲੁਕੇ ਇਕ ਗੁੱਟ ਨੇ ਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਵਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇਕ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਬਾਕੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਭੱਜਣ ਵਿਚ ਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਜ਼ਖਮੀ ਤਸਕਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸਦੀ ਪਛਾਣ ਬੰਗਲਾਦੇਸ਼ ਦੇ ਚਪਈ ਨਵਾਬਗੰਜ ਜ਼ਿਲ੍ਹੇ ਦੇ ਰਿਸ਼ਪਾਰ ਵਾਸੀ ਅਬਦੂੱਲਾ ਵਜੋਂ ਹੋਈ ਹੈ। -ਪੀਟੀਆਈ
Advertisement
Author Image

Puneet Sharma

View all posts

Advertisement
×