ਬੰਗਲਾਦੇਸ਼ ਹੁਣ ਪਾਕਿਸਤਾਨ ਦਾ ਵੱਡਾ ਭਰਾ ਬਣੇਗਾ: ਗਿਰੀਰਾਜ ਸਿੰਘ
07:42 AM Sep 05, 2024 IST
Advertisement
ਨਵੀਂ ਦਿੱਲੀ:
Advertisement
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੀ ਵਾਗਡੋਰ ਅਜਿਹੇ ਹੱਥਾਂ ਵਿੱਚ ਚਲੀ ਗਈ ਹੈ ਕਿ ਹੁਣ ਉਹ ‘ਪਾਕਿਸਤਾਨ ਦਾ ਵੱਡਾ ਭਰਾ’ ਬਣ ਜਾਵੇਗਾ ਅਤੇ ਨਿਵੇਸ਼ਕ ਗੁਆਂਢੀ ਮੁਲਕ ’ਚ ਨਿਵੇਸ਼ ਤੋਂ ਝਿਜਕਣਗੇ। ਉਹ ਇੱਥੇ ਭਾਰਤ ਮੰਡਪਮ ਵਿੱਚ ‘ਭਾਰਤ ਟੈਕਸ 2025’ ਦੇ ਉਦਘਾਟਨੀ ਸਮਾਗਮ ਮੌਕੇ ਬੋਲ ਰਹੇ ਸਨ। ਉਨ੍ਹਾਂ ਨੇ ਇਹ ਟਿੱਪਣੀ ਬੰਗਲਾਦੇਸ਼ ’ਚ ਹਾਲੀਆ ਹਿੰਸਾ ਦੇ ਪਿਛੋਕੜ ’ਚ ਕੀਤੀ ਹੈ, ਜਿਸ ਮਗਰੋਂ ਮੁਲਕ ’ਚ ਸੱਤਾ ਤਬਦੀਲੀ ਹੋਈ ਹੈ। ਗਿਰੀਰਾਜ ਨੇ ਆਖਿਆ, ‘ਹੁਣ ਬੰਗਲਾਦੇਸ਼ ਦੀ ਡੋਰ ਅਜਿਹੇ ਹੱਥਾਂ ’ਚ ਚਲੀ ਗਈ ਕਿ ਉਹ ਪਾਕਿਸਤਾਨ ਦਾ ਵੱਡਾ ਭਰਾ ਬਣ ਜਾਵੇਗਾ। ਛੋਟਾ ਨਹੀਂ ਰਹੇਗਾ ਤਾਂ ਕਿਹੜਾ ਨਿਵੇਸ਼ਕ ਉੱਥੇ ਜਾਣਾ ਚਾਹੇਗਾ।’ ਉਨ੍ਹਾਂ ਕਿਹਾ ਕਿ ਭਾਰਤੀ ਕੱਪੜਾ ਉਦਯੋਗ ਨੂੰ ਬੰਗਲਾਦੇਸ਼ ਜਾਂ ਵੀਅਤਨਾਮ ਤੋਂ ਕੋਈ ਵੀ ਚੁਣੌਤੀ ਦਰਪੇਸ਼ ਨਹੀਂ ਹੈ ਕਿਉਂਕਿ ਭਾਰਤ ਵਿੱਚ ਵੱਡਾ ਮਜ਼ਦੂਰ ਬਾਜ਼ਾਰ ਹੈ। -ਪੀਟੀਆਈ
Advertisement
Advertisement