ਭਾਰਤ ਨਾਲ ਕੁੱਝ ਸਮਝੌਤਿਆਂ ਨੂੰ ਖ਼ਤਮ ਕਰਨ ਦੀ ਮੰਗ ਕਰੇਗਾ ਬੰਗਲਾਦੇਸ਼
06:15 AM Jan 30, 2025 IST
Advertisement
ਢਾਕਾ, 29 ਜਨਵਰੀ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਉਹ ਭਾਰਤ ਨਾਲ ਸਰਹੱਦ ’ਤੇ ਕੁਝ ‘ਅਸਮਾਨ ਸਮਝੌਤਿਆਂ’ ਨੂੰ ਖ਼ਤਮ ਕਰਨ ਦੀ ਮੰਗ ਕਰੇਗਾ। ਉਸ ਨੇ ਕਿਹਾ ਕਿ ਅਗਲੇ ਮਹੀਨੇ ਦੋਵੇਂ ਦੇਸ਼ਾਂ ਦੇ ਸਰਹੱਦੀ ਰੱਖਿਅਕ ਬਲਾਂ ਦੇ ਡਾਇਰੈਕਟਰ ਜਨਰਲਾਂ ਦੀ ਮੀਟਿੰਗ ਦੌਰਾਨ ਇਹ ਮੰਗ ਕੀਤੀ ਜਾਵੇਗੀ। ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਮੁਹੰਮਦ ਜਹਾਂਗੀਰ ਆਲਮ ਚੌਧਰੀ ਨੇ ਕਿਹਾ, ‘‘ਭਾਰਤ ਨਾਲ ਸਰਹੱਦ ਸਬੰਧੀ ਸਾਰੇ ਤਰ੍ਹਾਂ ਦੇ ਸਮਝੌਤਿਆਂ ’ਤੇ ਚਰਚਾ ਕੀਤੀ ਜਾਵੇਗਾ।’’ ਉਨ੍ਹਾਂ ਕਿਹਾ ਕਿ ਬੰਗਲਾਦੇਸ਼ੀ ਧਿਰ ਸਰਹੱਦ ਪ੍ਰਬੰਧਨ ਨਾਲ ਸਬੰਧਤ ਕੁਝ ਅਸਮਾਨ ਸਮਝੌਤਿਆਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਹੋਰ ਸਬੰਧਤ ਮੁੱਦਿਆਂ ’ਤੇ ਚਰਚਾ ਕਰੇਗੀ। ਉਨ੍ਹਾਂ ਕਿਹਾ ਕਿ ਬੀਜੀਬੀ ਦੀ ਤਜਵੀਜ਼ ਉੁੱਤਰ-ਪੂਰਬੀ ਕੁਲੌਰਾ ਰੇਲਵੇ ਸਟੇਸ਼ਨ ’ਤੇ ਕਸਟਮ ਡਿਊਟੀ ਕੇਂਦਰ ਤੇ ਜਾਂਚ ਚੌਕੀ ਸਥਾਪਤ ਕਰਨ ਦੀ ਹੈ। -ਪੀਟੀਆਈ
Advertisement
Advertisement
Advertisement