ਬੰਗਲਾਦੇਸ਼ ਹਿੰਸਾ: ਮਰਨ ਵਾਲਿਆਂ ਦੀ ਗਿਣਤੀ ਵਧ ਕੇ 101 ਹੋਈ, ਤਿੰਨ ਰੋਜ਼ਾ ਛੁੱਟੀ ਦਾ ਐਲਾਨ
11:20 AM Aug 05, 2024 IST
Advertisement
ਨਵੀਂ ਦਿੱਲੀ, 5 ਅਗਸਤ
ਬੰਗਲਾਦੇਸ਼ ਵਿੱਚ ‘ਅਸਹਿਯੋਗ ਅੰਦੋਲਨ’ ਦੌਰਾਨ ਹੋਈ ਝੜਪ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 101 ਹੋ ਗਈ ਹੈ। ਰਾਖਵਾਂਕਰਨ ਦੀ ਮੰਗ ਦੇ ਰੂਪ ਵਿੱਚ ਜੋ ਸ਼ੁਰੂ ਹੋਇਆ ਮੁੱਦਾ ਸਰਕਾਰ ਨੂੰ ਬਦਲਣ ਲਈ ਇੱਕ ਅੰਦੋਲਨ ਦੇ ਵਿੱਚ ਬਦਲ ਗਿਆ ਹੈ। ਸਰਕਾਰ ਦੇ ਅਸਤੀਫੇ ਦੀ ਮੰਗ ਲਈ ‘ਅਸਹਿਯੋਗ ਅੰਦੋਲਨ’ ਵਿੱਚ ਸ਼ਾਮਲ ਹੋਏ ਮੁਜ਼ਾਹਰਾਕਾਰੀਆਂ ਨੂੰ ਸਰਕਾਰ ਦੇ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਤਿੱਖੀ ਝੜਪ ਸ਼ੁਰੂ ਹੋ ਗਈ ਸੀ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗੱਲਬਾਤ ਦੇ ਸੱਦੇ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਬੰਗਲਾਦੇਸ਼ ਵਿਚ ਭੜਕੀ ਹਿੰਸਾ ਦੇ ਵਿਚਕਾਰ ਐਤਵਾਰ ਨੂੰ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਸੀ ਅਤੇ ਦੇਸ਼ ਭਰ 'ਚ ਮੋਬਾਈਲ ਇੰਟਰਨੈੱਟ 'ਤੇ ਵੀ ਸਖ਼ਤ ਪਾਬੰਦੀ ਲਗਾਈ ਗਈ ਹੈ। ਹਿੰਸਕ ਪ੍ਰਦਰਸ਼ਨਾਂ ਦੌਰਾਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਤਿੰਨ ਦਿਨਾਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Advisory:
All Indian nationals including students living in the jurisdiction of Assistant High Commission of India , Sylhet are requested to be in touch with this office & are advised to remain alert.
In case of emergencies,please contact +88-01313076402@MEAIndia @ihcdhaka
— India in Sylhet (@ahcisylhet) August 4, 2024
Advertisement
ਸਹਾਇਕ ਭਾਰਤੀ ਹਾਈ ਕਮਿਸ਼ਨ ਨੇ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਸਿਲਹਟ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਦਫ਼ਤਰ ਦੇ ਸੰਪਰਕ ਵਿੱਚ ਰਹਿਣ ਕਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਐਮਰਜੈਂਸੀ +88-01313076402 ਜਾਰੀ ਕੀਤਾ ਗਿਆ ਹੈ। -ਆਈਏਐੱਨਐੱਸ
Advertisement
Advertisement