ਵਿਦਿਆਰਥੀ ਮੁਜ਼ਾਹਰੇ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਦੋਸ਼ ਆਇਦ
05:31 PM Jun 01, 2025 IST
ਢਾਕਾ, 1 ਜੂਨ
Advertisement
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਅੱਜ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਦੋ ਹੋਰਨਾਂ ਖ਼ਿਲਾਫ਼ ਪਿਛਲੇ ਸਾਲ ਹੋਏ ਵਿਦਿਆਰਥੀਆਂ ਦੇ ਮੁਜ਼ਾਹਰਿਆਂ ’ਚ ਕਥਿਤ ਹਿੰਸਕ ਭੂਮਿਕਾ ਨਿਭਾਉਣ ਦੇ ਮਾਮਲੇ ’ਚ ਦੋਸ਼ ਆਇਦ ਕੀਤੇ ਹਨ। ਟ੍ਰਿਬਿਊਨਲ ਨੇ ਉਨ੍ਹਾਂ ’ਤੇ ਸਮੂਹਿਕ ਕਤਲ ਸਣੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਾਏ ਹਨ।
ਇਸ ਮੁਕੱਦਮੇ ਦੀ ਸੁਣਵਾਈ ਹਸੀਨਾ ਦੀ ਸਰਕਾਰ ਬਰਖ਼ਾਸਤ ਹੋਣ ਤੋਂ ਕਰੀਬ ਦਸ ਮਹੀਨੇ ਬਾਅਦ ਹੋਈ ਹੈ। ਹੁਣ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਇਹ ਮੁਕੱਦਮਾ ਚੱਲ ਸਕਦਾ ਹੈ।
ਤਿੰਨ ਜੱਜਾਂ ਦੀ ਅਗਵਾਈ ਵਾਲੇ ਆਈਸੀਟੀ ਬੈਂਚ ਨੇ ਆਖਿਆ,‘‘ਅਸੀਂ ਅਜਿਹੇ ਦੋਸ਼ਾਂ ਦਾ ਨੋਟਿਸ ਲੈਂਦੇ ਹਾਂ।’’ ਇਸੇ ਦੌਰਾਨ ਸਰਕਾਰੀ ਵਕੀਲਾਂ ਦੀ ਟੀਮ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਤਾਕਤ ਦੀ ਵਰਤੋਂ ਕਰ ਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ
Advertisement
Advertisement