ਬੰਗਲਾਦੇਸ਼ ਨੂੰ ਭਾਰਤ ਤੋਂ 16 ਹਜ਼ਾਰ ਟਨ ਹੋਰ ਚੌਲ ਮਿਲੇ
07:24 AM Feb 03, 2025 IST
Advertisement
ਢਾਕਾ, 2 ਫਰਵਰੀ
ਭਾਰਤ ਤੋਂ ਚੌਲਾਂ ਦੀ ਦੂਜੀ ਖੇਪ ਬੰਗਲਾਦੇਸ਼ ਦੀ ਮੋਂਗਲਾ ਬੰਦਰਗਾਹ ’ਤੇ ਪੁੱਜੀ। ‘ਦਿ ਢਾਕਾ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਦੋ ਜਹਾਜ਼ 16,400 ਟਨ ਚੌਲ ਲੈ ਕੇ ਬੰਦਰਗਾਹ ’ਤੇ ਪੁੱਜੇ। ਪਿਛਲੇ ਸਾਲ ਅਗਸਤ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਸੱਤਾ ਤੋਂ ਲਾਂਭੇ ਕਰਨ ਮਗਰੋਂ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ’ਚ ਤਣਾਅ ਆ ਗਿਆ ਸੀ ਪਰ ਚੌਲਾਂ ਦੀ ਬਰਾਮਦ ’ਤੇ ਕੋਈ ਅਸਰ ਨਹੀਂ ਪਿਆ ਹੈ। ਮੋਂਗਲਾ ਫੂਡ ਕੰਟਰੋਲਰ ਦਫ਼ਤਰ ਮੁਤਾਬਕ ਸਮਝੌਤੇ ਤਹਿਤ ਬੰਗਲਾਦੇਸ਼ ਨੂੰ ਭਾਰਤ ਤੋਂ ਤਿੰਨ ਲੱਖ ਟਨ ਚੌਲ ਮਿਲਣੇ ਹਨ ਜਿਨ੍ਹਾਂ ’ਚੋਂ 40 ਫ਼ੀਸਦ ਮੋਂਗਲਾ ਬੰਦਰਗਾਹ ਅਤੇ ਬਾਕੀ ਦੇ ਚੌਲ ਚਟਗਾਉਂ ਬੰਦਰਗਾਹ ’ਤੇ ਉਤਾਰੇ ਜਾਣਗੇ। -ਪੀਟੀਆਈ
Advertisement
Advertisement
Advertisement