ਬੰਗਲਾਦੇਸ਼ ਨੇ ਭਾਰਤ ਵਿਚਲੇ ਹਾਈ ਕਮਿਸ਼ਨਰ ਸਣੇ ਪੰਜ ਰਾਜਦੂਤ ਵਾਪਸ ਬੁਲਾਏ
06:48 AM Oct 04, 2024 IST
Advertisement
ਢਾਕਾ:
Advertisement
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨਰ ਸਣੇ ਪੰਜ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਸਰਕਾਰ ਨੇ ਘਰੇਲੂ ਪ੍ਰਸ਼ਾਸਨ ਦੇ ਨਾਲ-ਨਾਲ ਡਿਪਲੋਮੈਟਿਕ ਸੇਵਾ ਵਿੱਚ ਵੀ ਦੂਜੇ ਗੇੜ ਦਾ ਫੇਰਬਦਲ ਕੀਤਾ ਹੈ। ਮੁੱਖ ਸਲਾਹਕਾਰ ਵਜੋਂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਤਾਜ਼ੇ ਫੇਰਬਦਲ ਤਹਿਤ ਭਾਰਤ, ਬ੍ਰੱਸਲਜ਼, ਕੈਨਬਰਾ, ਲਿਸਬਨ ਤੇ ਯੂਐੱਨ ਦੇ ਸਥਾਈ ਮਿਸ਼ਨ ਵਿੱਚ ਬੰਗਲਾਦੇਸ਼ ਦੇ ਰਾਜਦੂਤਾਂ ਨੂੰ ਤੁਰੰਤ ਵਾਪਸ ਆਉਣ ਤੇ ਇੱਥੇ ਵਿਦੇਸ਼ ਮੰਤਰਾਲੇ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਅਧਿਕਾਰੀ ਨੇ ਕਿਹਾ, ‘ਰਾਜਦੂਤਾਂ ਨੂੰ ਵਾਪਸ ਬੁਲਾਉਣਾ ਸਰਕਾਰ ਦੇ ਉਸ ਫ਼ੈਸਲੇ ਦਾ ਹਿੱਸਾ ਹੈ, ਜਿਸ ਤਹਿਤ ਭਾਰਤ ’ਚ ਸਾਡੇ ਹਾਈ ਕਮਿਸ਼ਨਰ ਮੁਸਤਫਿਜ਼ੁਰ ਰਹਿਮਾਨ ਨੂੰ ਢਾਕਾ ਵਿੱਚ ਵਿਦੇਸ਼ ਮੰਤਰਾਲੇ ’ਚ ਪਰਤਣ ਲਈ ਕਿਹਾ ਗਿਆ ਹੈ।’ ਲੰਡਨ ’ਚ ਬੰਗਲਾਦੇਸ਼ ਦੀ ਹਾਈ ਕਮਿਸ਼ਨਰ ਸਾਦੀਆ ਮੁਨਾ ਤਸਨੀਮ ਨੂੰ ਚਾਰ ਦਿਨ ਪਹਿਲਾਂ ਢਾਕਾ ਪਰਤਣ ਲਈ ਕਿਹਾ ਗਿਆ ਸੀ। -ਪੀਟੀਆਈ
Advertisement
Advertisement