ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲਾਦੇਸ਼ ਵਾਲੀਆਂ ਗ਼ਲਤੀਆਂ ਭਾਰਤ ’ਚ ਨਾ ਹੋਣ: ਆਦਿੱਤਿਆਨਾਥ

07:48 AM Aug 27, 2024 IST

ਆਗਰਾ (ਉੱਤਰ ਪ੍ਰਦੇਸ਼), 26 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖੁਸ਼ਹਾਲੀ ਦੇ ਸਿਖਰ ਤੱਕ ਪਹੁੰਚਣ ਲਈ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਬੰਗਲਾਦੇਸ਼ ਵਿੱਚ ਹੋਈਆਂ ਗ਼ਲਤੀਆਂ ਭਾਰਤ ’ਚ ਨਹੀਂ ਹੋਣੀ ਚਾਹੀਦੀਆਂ। ਉਨ੍ਹਾਂ ਆਗਰਾ ਵਿੱਚ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਰਾਸ਼ਟਰ ਤੋਂ ਵਧ ਕੇ ਕੁਝ ਨਹੀਂ ਹੋ ਸਕਦਾ, ਰਾਸ਼ਟਰ ਤਾਂ ਹੀ ਮਜ਼ਬੂਤ ਹੋਵੇਗਾ ਜਦੋਂ ਅਸੀਂ ਸਭ ਇਕਜੁੱਟ ਰਹਾਂਗੇ। ਬੰਟੇਂਗੇ ਤੋਂ ਕਟੇਂਗੇ (ਜੇ ਵੰਡੇ ਰਹਾਂਗੇ ਤਾਂ ਵੱਢੇ-ਟੁੱਕੇ ਜਾਵਾਂਗੇ)।’’ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਬੰਗਲਾਦੇਸ਼ ਵਿੱਚ ਦੇਖ ਰਹੇ ਹਾਂ ਨਾ, ਉਹ ਗ਼ਲਤੀਆਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਇਕ ਰਹਾਂਗੇ-ਨੇਕ ਰਹਾਂਗੇ, ਸੁਰੱਖਿਅਤ ਰਹਾਂਗੇ ਅਤੇ ਖੁਸ਼ਹਾਲੀ ਦੇ ਸਿਖਰ ਤੱਕ ਪਹੁੰਚਾਂਗੇ।’’ ਮੁੱਖ ਮੰਤਰੀ ਆਦਿੱਤਿਆਨਾਥ ਨੇ ਆਪਣੇ ਭਾਸ਼ਣ ਦੀ ਇਕ ਕਲਿੱਪ ‘ਐਕਸ’ ਉੱਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਆਗਰਾ ਵਿੱਚ ਦੁਰਗਾਦਾਸ ਰਾਠੌੜ ਦੇ ਬੁੱਤ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ, ‘‘ਸਾਨੂੰ ਵਿਕਸਤ ਭਾਰਤ ਦੇ ਸੰਕਲਪ ਨੂੰ ਸੱਚ ਕਰਨਾ ਹੈ।’’ -ਪੀਟੀਆਈ

Advertisement

ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਯੋਗੀ: ਅਖਿਲੇਸ਼

ਲਖਨਊ:

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਬੰਗਲਾਦੇਸ਼ ਬਾਰੇ ਦਿੱਤੇ ਗਏ ਬਿਆਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਯੋਗੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ, ਘੱਟੋ ਘੱਟ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਅਖਿਲੇਸ਼ ਨੇ ਦੇਸ਼ ਦੀ ਵਿਦੇਸ਼ ਨੀਤੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਕਿਹਾ, ‘‘ਇਹ ਕੰਮ ਪ੍ਰਧਾਨ ਮੰਤਰੀ ਜੀ ਦਾ ਹੈ, ਭਾਰਤ ਸਰਕਾਰ ਦਾ ਹੈ ਕਿ ਦੁਨੀਆ ਵਿੱਚ ਕਿਸ ਦੇਸ਼ ਨਾਲ ਕਿਵੇਂ ਦਾ ਸਬੰਧ ਰੱਖਣਾ ਹੈ। ਮੈਨੂੰ ਆਸ ਹੈ ਕਿ ਦਿੱਲੀ ਵਾਲੇ ਉਨ੍ਹਾਂ ਨੂੰ ਸਮਝਾਉਣਗੇ ਕਿ ਦਿੱਲੀ ਵਾਲੇ ਫੈਸਲਿਆਂ ’ਚ ਉਹ ਦਖ਼ਲ ਨਾ ਦੇਣ।’’ -ਪੀਟੀਆਈ

Advertisement

Advertisement
Advertisement